Patiala Help Club Logo

ਸੀ. ਬੀ. ਆਈ. ਨੇ ਸੈਨੇਟਰੀ ਇੰਸਪੈਕਟਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਚੰਡੀਗੜ੍ਹ, 8 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਨਗਰ ਨਿਗਮ (Municipal Corporation) ਦੇ ਸੈਨੇਟਰੀ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ।

ਕੌਣ ਹੈ ਇਹ ਸੈਨੇਟਰੀ ਇੰਸਪੈਕਟਰ

ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. (CBI) ਵਲੋਂ ਨਗਰ ਨਿਗਮ ਚੰਡੀਗੜ੍ਹ ਦੇ ਜਿਸ ਸੈਨੇਟਰੀ ਇੰਸਪੈਕਟਰ ਨੂੰ ਰਿਸ਼ਵਤ ਲੈਣ (Taking a bribe) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸ਼ਕਤੀ ਸ਼ਰਮਾ ਦੇ ਤੌਰ ਤੇ ਹੋਈ ਹੈ। ਦੱਸਣਯੋਗ ਹੈ ਕਿ ਉਕਤ ਕਾਰਵਾਈ ਸੀ. ਬੀ. ਆਈ. ਵਲੋਂ ਨਗਰ ਨਿਗਮ ਦੇ ਡੰਪਿੰਗ ਗਰਾਊਂਡ ਦੀ ਸਫਾਈ ਨੂੰ ਲੈ ਕੇ ਚੱਲ ਰਹੇ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ਾਂ ਦੇ ਚਲਦਿਆਂ ਕੀਤੀ ਗਈ ਹੈ।

ਕਿੰਨੀ ਰਿਸ਼ਵਤ ਕੀਤੀ ਜਾ ਰਹੀ ਸੀ ਪ੍ਰਾਪਤ

ਪ੍ਰਾਪਤ ਸੂਚਨਾ ਮੁਤਾਬਕ ਸੀ. ਬੀ. ਆਈ. ਵਲੋਂ ਜਿਸ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ (Sanitary Inspector) ਉਪਰੋਕਤ ਚੱਲ ਰਹੇ ਦੋੋਸ਼ਾਂ ਦੇ ਦਰਮਿਆਨ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਲੋਂ ਪੰਜ ਲੱਖ ਰੁਪਏ ਦੀ ਰਿਸ਼ਵਤ ਪ੍ਰਾਪਤ ਕੀਤੀ ਜਾ ਰਹੀ ਸੀ ।

ਕਿਸ ਕਾਰਨ ਮੰਗੀ ਜਾ ਰਹੀ ਸੀ ਰਿਸ਼ਵਤ

ਉਕਤ ਸਰਕਾਰੀ ਅਧਿਕਾਰੀ ਜਿਸ ਵਲੋਂ ਰਿਸ਼ਵਤ ਪ੍ਰਾਪਤ ਕੀਤੀ ਜਾ ਰਹੀ ਸੀ ਉਹ ਡੰਪਿੰਗ ਗਰਾਊਂਡ ਵਿੱਚ ਜੇ. ਸੀ. ਬੀ. ਮਸ਼ੀਨਾਂ ਰਾਹੀਂ ਕੂੜਾ ਚੁੱਕਣ ਦਾ ਕੰਮ ਕਰ ਰਹੇ ਠੇਕੇਦਾਰ ਪ੍ਰਸ਼ਾਂਤ ਕੋਲੋਂ ਬਕਾਇਆ ਪੇਮੈਂਟ ਜਾਰੀ ਕਰਨ ਦੇ ਬਦਲੇ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ । ਠੇਕੇਦਾਰ ਦਾ ਹਰ ਮਹੀਨੇ ਕਰੀਬ 10 ਲੱਖ ਰੁਪਏ ਦਾ ਬਿੱਲ ਬਣਦਾ ਸੀ, ਜਿਸ ਵਿੱਚੋਂ ਪ੍ਰਤੀ ਮਹੀਨਾ 1 ਲੱਖ ਰੁਪਏ ਬਤੌਰ ਕਮਿਸ਼ਨ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਸੀ । ਨਗਰ ਨਿਗਮ ਵੱਲੋਂ ਉੱਥੇ ਕੂੜੇ ਦੀ ਖੁਦਾਈ ਅਤੇ ਨਿਪਟਾਰੇ ਲਈ ਇੱਕ ਦਰਜਨ ਤੋਂ ਵੱਧ ਜੇਸੀਬੀ ਮਸ਼ੀਨਾਂ ਲਗਾਈਆਂ ਗਈਆਂ ਹਨ ।

ਰਿਸ਼ਵਤ ਮੰਗਣ ਤੋਂ ਪ੍ਰੇਸ਼ਾਨ ਠੇਕੇਦਾਰ ਨੇ ਕੀਤੀ ਸੀ ਸਿ਼ਕਾਇਤ

ਪ੍ਰੇਸ਼ਾਨ ਹੋ ਕੇ ਠੇਕੇਦਾਰ ਨੇ ਇਸ ਮਾਮਲੇ ਦੀ ਸਿ਼ਕਾਇਤ ਸੀ. ਬੀ. ਆਈ. ਕੋਲ ਦਰਜ ਕਰਵਾਈ । ਸਿ਼ਕਾਇਤ ਮਿਲਣ ਉਪਰੰਤ ਸੀ. ਬੀ. ਆਈ. ਨੇ ਜਾਲ ਵਿਛਾ ਕੇ ਮੁਲਜ਼ਮ ਸ਼ਕਤੀ ਸ਼ਰਮਾ ਨੂੰ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦਿਆਂ ਮੌਕੇ `ਤੇ ਹੀ ਕਾਬੂ ਕਰ ਲਿਆ। ਫਿਲਹਾਲ ਸੀ. ਬੀ. ਆਈ. ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ।

Advertisement