Patiala Help Club Logo

ਹੋਟਲ ਵਿਚ ਵਿਆਹੁਤਾ ਮਹਿਲਾ ਦਾ ਪੁਰਸ਼ ਦੋਸਤ ਨੇ ਕਰ ਦਿੱਤਾ ਕਤਲ

ਬਠਿੰਡਾ, 10 ਅਕਤੂਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਦੇ ਸ਼ਹਿਰ ਤਪਾ ਵਿਖੇ ਇਕ ਹੋਟਲ ਵਿਚ ਮਹਿਲਾ ਦੋਸਤ ਦਾ ਇਕ ਪੁਰਸ਼ ਦੋਸਤ ਵਲੋਂ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ।

ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ `ਤੇ ਤਪਾ ਸਥਿਤ ਇਕ ਹੋਟਲ ਵਿਚ ਜੋ ਇਕ ਨੌਜਵਾਨ ਨੇ ਮਹਿਲਾ ਦੋਸਤ ਦਾ ਤੇਜ਼ਧਾਰ ਹਥਿਆਰ (Sharp-edged weapon) ਕਤਲ ਕਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬਦਰਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਬਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਬੀਤੀ ਦੁਪਹਿਰ ਜਸਪ੍ਰੀਤ ਕੌਰ ਅਤੇ ਅਮਨਦੀਪ ਸਿੰਘ ਤਪਾ ਹੋਟਲ ਵਿਚ ਆਏ ਸਨ ।

ਕੀ ਦੱਸਿਆ ਥਾਣਾ ਇੰਚਾਰਜ ਨੇ

ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਔਰਤ ਜਸਪ੍ਰੀਤ ਕੌਰ ਦੇ ਪਤੀ ਮੰਗਾ ਸਿੰਘ ਦੇ ਬਿਆਨਾਂ `ਤੇ ਅਮਨਦੀਪ ਸਿੰਘ ਬਦਰਾ ਦੇ ਖ਼ਿਲਾਫ਼ ਮਾਮਲਾ ਦਰਜ (Case registered) ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ । ਦੋਸ਼ੀ ਨੂੰ ਫੜਨ ਲਈ ਵੱਖ ਵੱਖ ਟੀਮਾਂ ਭੇਜੀਆਂ ਗਈਆਂ ਹਨ ਤਾਂ ਜੋ ਉਸ ਨੂੰ ਜਲਦੀ ਫੜਿਆ ਜਾਵੇ ।

Advertisement