ਨਵੀਂ ਦਿੱਲੀ, 12 ਅਕਤੂਬਰ 2026 : ਕੇਂਦਰੀ ਜਾਂਚ ਏਜੰਸੀ (Central investigative agency) ਇਨਫੋਰਸਮੈਂਟ ਡਾਇਰੈੈਕਟੋਰਟ ਵਲੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਗਿਰੋਹ ਵਿਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਸਮੱਗਲਰ ਸਲੀਮ ਇਸਮਾਈਲ ਡੋਲਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਸੰਚਾਲਿਤ ਕਥਿਤ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਸਮੱਗਲਿੰਗ ਗਿਰੋਹ ਨਾਲ ਸਬੰਧਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਪ੍ਰਵੀਨ ਉਰਫ਼ ਨਾਗੇਸ਼ ਰਾਮਚੰਦਰ ਸ਼ਿੰਦੇ ਅਤੇ ਬ੍ਰਿਜੇਸ਼ ਕਾਂਜੀਭਾਈ ਮੋਰਾਡੀਆ ਵਜੋਂ ਹੋਈ ਹੈ । ਬਿਆਨ `ਚ ਕਿਹਾ ਗਿਆ ਹੈ ਕਿ ਈ. ਡੀ. ਦੇ ਮੁੰਬਈ ਖੇਤਰੀ ਦਫ਼ਤਰ ਨੇ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ.)-2002 ਹੇਠ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕੀ ਜਾਣਕਾਰੀ ਦਿੱਤੀ ਈ. ਡੀ. ਨੇ
ਈ. ਡੀ. ਨੇ ਦੱਸਿਆ ਕਿ ਮੁੰਬਈ `ਚ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਡੋਲਾ ਅਤੇ ਹੋਰ ਲੋਕਾਂ ਖਿ਼ਲਾਫ਼ ਦਰਜ ਕਈ ਐੱਫ. ਆਈ. ਆਰਜ਼. ਦੇ ਆਧਾਰ `ਤੇ ਜਾਂਚ ਸ਼ੁਰੂ ਕੀਤੀ ਗਈ ਸੀ । ਇਹ ਮਾਮਲੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਸਮੱਗਲਿੰਗ ਨਾਲ ਸਬੰਧਤ ਹਨ । ਏਜੰਸੀ ਨੇ ਕਿਹਾ ਕਿ ਜਾਂਚ `ਚ ਇਕ ਬੇਹੱਦ ਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਤਾ ਲੱਗਾ, ਜੋ ਰਸਾਇਣਾਂ ਦੀ ਖਰੀਦ, ਗੁਪਤ ਰੂਪ `ਚ ਮੇਫੇਡ੍ਰੋਨ (ਐੱਮ. ਡੀ.) ਬਣਾਉਣ, ਵੱਖ-ਵੱਖ ਸੂਬਿਆਂ `ਚ ਨਸ਼ੀਲੇ ਪਦਾਰਥਾਂ (Narcotic substances) ਦੀ ਸਮੱਗਲਿੰਗ ਤੇ ਦੂਜੇ ਦੇਸ਼ਾਂ `ਚ ਇਨ੍ਹਾਂ ਪਦਾਰਥਾਂ ਦੀ ਸਮੱਗਲਿੰਗ `ਚ ਸ਼ਾਮਲ ਸੀ ।








