Patiala Help Club Logo

ਰਾਜਸਥਾਨ ਦੇ ਸਾਬਕਾ ਵਿਧਾਇਕ ਅਤਰ ਸਿੰਘ ਦੀ ਕੁੱਟ-ਕੁੱਟ ਕੇ ਹੱਤਿਆ

ਫਰੀਦਾਬਾਦ, 13 ਅਕਤੂਬਰ 2026 : ਭਾਰਤ ਦੇੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਭਰਤਪੁਰ ਜਿਲੇ ਵਿਖੇ ਸਾਬਕਾ ਵਿਧਾਇਕ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਇਹ ਸਾਬਕਾ ਵਿਧਾਇਕ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜਿਲਾ ਭਰਤਪੁਰ ਵਿਖੇ ਜੋ ਇਕ ਸਾਬਕਾ ਵਿਧਾਇਕ (Former MLA) ਦੀ ਕੁ਼ੱਸ਼ਰ ਵਿਵਾਦ ਨੂੰ ਲੈ ਕੇ ਕੁੱਟ-ਕੁੱਟ (beaten) ਕੇ ਹੱਤਿਆ ਹੀ ਕਰ ਦਿੱਤੀ ਗਈ ਹੈ ਵਿਚ ਸਾਬਕਾ ਵਿਧਾਇਕ ਦੀ ਪਛਾਣ ਅਤਰ ਸਿੰਘ ਭਦਾਨਾ 68 ਸਾਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਦੱਸੇ ਜਾ ਰਹੇ ਹਨ ।

ਕੀ ਕਾਰਨ ਰਿਹਾ ਸਾਬਕਾ ਵਿਧਾਇਕ ਦੀ ਕੁੱਟਮਾਰ ਕਰਨ ਦਾ

ਰਿਪੋਰਟਾਂ ਅਨੁਸਾਰ ਅਤਰ ਸਿੰਘ ਨੇ ਰਾਜਸਥਾਨ `ਚ ਇਕ ਕੁੱਸ਼ਰ ਪਲਾਂਟ ਕਿਰਾਏ `ਤੇ ਲਿਆ ਸੀ । ਉਸ ਦਾ ਪਿੰਡ ਵਾਸੀਆਂ ਨਾਲ ਲੱਗਭਗ 4 ਸਾਲਾਂ ਤੋਂ ਇਸ ਸਬੰਧੀ ਝਗੜਾ ਚੱਲ ਰਿਹਾ ਸੀ। ਕੁਝ ਪਿੰਡ ਵਾਸੀਆਂ ਨੇ ਅਤਰ ਸਿੰਘ ਅਤੇ ਉਸ ਦੇ ਸਾਥੀ ਗਗਨ ਸ਼ਰਮਾ `ਤੇ ਹਮਲਾ ਕਰ ਦਿੱਤਾ । ਅਤਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਉਹ ਮੂਲ ਰੂਪ `ਚ ਫਰੀਦਾਬਾਦ ਦੇ ਪਾਲੀ ਪਿੰਡ ਦਾ ਰਹਿਣ ਵਾਲਾ ਸੀ ।

Advertisement