Patiala Help Club Logo

ਅਦਾਕਾਰ ਇਮਰਾਨ ਖਾਨ ਨੂੰ ਮੁੰਬਈ ਪੁਲਸ ਨੇ ਕੱਢਿਆ ਭਾਰਤ ਛੱਡਣ ਦਾ ਨੋਟਿਸ

ਮੁੰਬਈ , 15 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੀ ਰਾਜਧਾਨੀ ਮੁੰਬਈ ਪੁਲਸ ਵਲੋਂ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ (Notice to Leave India) ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਭਾਰਤ ਛੱਡਣ ਦਾ ਨੋਟਿਸ ਕੱਢਣ ਦਾ

ਮਿਲੀ ਜਾਣਕਾਰੀ ਅਨੁਸਾਰ ਮੁੰਬਈ ਪੁੁਲਸ (Mumbai Police) ਵਲੋਂ ਜੋ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਦਾ ਕਾਰਨ ਉਸ ਦਾ ਭਾਰਤੀ ਨਾਗਰਿਕ ਨਾ ਹੋ ਕੇ ਅਮਰੀਕੀ ਨਾਗਰਿਕ ਹੋਣ ਦੇ ਬਾਵਜੂਦ ਸੀ. ਜੇ. ਪੀ. ਵਲੋਂ ਜਾਰੀ ਪ੍ਰਦਰਸ਼ਨ ਵਿਚ ਹਿੱਸਾ ਲੈਣਾ ਹੈ ਜਦੋਂ ਕਿ ਵਿਦੇਸ਼ੀ ਨਾਗਰਿਕ ਕਿਸੇ ਦੂਸਰੇ ਦੇਸ਼ ਵਿਚ ਜਾ ਕੇ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਇਸ ਤਰ੍ਹਾਂ ਦੀ ਕਿਸੇ ਗਤੀਵਿਧੀ ਵਿਚ ਹਿੱਸਾ ਨਹੀਂ ਲੈ ਸਕਦਾ । ਦੱਸਣਯੋਗ ਹੈ ਕਿ ਇਮਰਾਨ ਖਾਨ (Imran Khan) ਭਾਰਤੀ ਫਿ਼ਲਮ ਸਟਾਰ ਆਮਿਰ ਖਾਨ ਦਾ ਭਤੀਜਾ ਹੈ ।

ਕਦੋਂ ਤੱਕ ਭਾਰਤ ਛੱਡਣ ਦਾ ਦਿੱਤਾ ਗਿਆ ਹੈ ਨੋਟਿਸ

ਪ੍ਰਾਪਤ ਸੂਚਨਾ ਮੁਤਾਬਕ ਮੁੰਬਈ ਪੁੁਲਸ ਵਲੋਂ ਜੋ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ ਦਿੱਤਾ ਗਿਆ ਹੈ ਤਹਿਤ ਇਸ ਨੋਟਿਸ ਤਹਿਤ ਇਮਰਾਨ ਖਾਨ ਨੂੰ 28 ਅਕਤੂੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਪ੍ਰਦਰਸ਼ਨ ਵਿਚ ਹਿੱਸਾ ਲੈਣ ਤੇ ਪੁਲਸ ਵਲੋਂ ਇਮਰਾਨ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਸੀ ।

Advertisement