Patiala Help Club Logo

ਪੰਜਾਬ `ਚ ਬਿਜਲੀ-ਕੋਲੇ ਦੀ ਘਾਟ ਨਹੀਂ ਆਉਣ ਦਿਆਂਗੇ : ਮਾਨ

ਚੰਡੀਗੜ੍ਹ, 16 ਅਕਤੂਬਰ 2026 : ਮੁੱਖ ਮੰਤਰੀ (Chief Minister)ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਸੂਬੇ ਦੇ ਅੰਦਰ ਬਿਜਲੀ-ਕੋਲੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਪੰਜਾਬ ਦੇਸ਼ ਦੇ ਅੰਨ ਭੰਡਾਰ ਵਿਚ ਪਾਵੇਗਾ ਇਸ ਸਾਲ ਕਿੰਨੀ ਯੋਗਦਾਨ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟੜ ਨਾਲ ਜੋ ਮੁਲਾਕਾਤ ਕਰਕੇ ਸੂਬੇ ਨੂੰ ਬਿਜਲੀ ਅਤੇ ਕੋਲੇ ਦੀ ਬਿਨਾਂ ਰੁਕਾਵਟ ਸਪਲਾਈ ਯਕੀਨੀ ਬਣਾਉਣ ਦਾ ਮੁੱਦਾ ਉਠਾਇਆ ਗਿਆ ਹੈ ਦੇ ਚਲਦਿਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਨੇ ਪੰਜਾਬ ਨੂੰ ਪੂਰੀ ਬਿਜਲੀ ਅਤੇ ਕੋਲੇ ਦੀ ਨਿਰੰਤਰ ਸਪਲਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ `ਚ ਪੰਜਾਬ ਇਸ ਸਾਲ 180 ਲੱਖ ਮੀਟ੍ਰਿਕ ਟਨ ਚੌਲਾਂ ਦਾ ਯੋਗਦਾਨ ਪਾਵੇਗਾ, ਜਿਸ ਲਈ ਬਿਨਾਂ ਰੁਕਾਵਟ ਬਿਜਲੀ ਸਪਲਾਈ ਬਹੁਤ ਜ਼ਰੂਰੀ ਹੈ ।

ਕੋਲੇ ਦੀ ਸਪਲਾਈ ਲਈ ਸਰਕਾਰ ਕਿਸ ਦੇ ਸੰਪਰਕ ਵਿਚ ਹੈ

ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ (Government of Punjab) -ਕੋਲ ਇੰਡੀਆ ਅਤੇ ਝਾਰਖੰਡ ਸਰਕਾਰ ਦੇ ਲਗਾਤਾਰ ਸੰਪਰਕ `ਚ ਹੈ। ਪਛਵਾੜਾ ਕੋਲਾ ਖਾਣ ਤੋਂ ਸਪਲਾਈ `ਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ, ਤਾਂ ਜੋ ਬਿਜਲੀ ਉਤਪਾਦਨੇ ਸੁਚਾਰੂ ਢੰਗ ਨਾਲ ਜਾਰੀ ਰਹੇ। ਉਨ੍ਹਾਂ ਮੀਟਿੰਗ `ਚ ਰਣਜੀਤ ਸਾਗਰ ਅਤੇ ਸ਼ਾਹਪੁਰ ਕੰਡੀ ਬੰਨ੍ਹ ਪ੍ਰਾਜੈਕਟਾਂ ਦਾ ਮੁੱਦਾ ਵੀ ਉਠਾਇਆ ।

ਦੇਸ਼ ਦੇ ਜਲ ਬਿਜਲੀ ਉਤਪਾਦਨ ਵਿਚ ਪੰਜਾਬ ਦਾ ਕਿੰਨੇ ਫੀਸਦੀ ਹੈ ਯੋਗਦਾਨ

ਬਰਗਾੜੀ ਅਤੇ ਬਹਿਬਲ ਕਲਾਂ ਘਟਨਾਵਾਂ `ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਮਾਮਲੇ ਕਮਜ਼ੋਰ ਹੋਏ ਹਨ। ਹੁਣ ਨਵੇਂ ਗਵਾਹਾਂ ਅਤੇ ਨਵੀਂ ਰਣਨੀਤੀ ਨਾਲ ਅਦਾਲਤ `ਚ ਚਲਾਨ ਪੇਸ਼ ਕਰਕੇ ਮਾਮਲਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਸ਼ਾਹਪੁਰ ਕੰਡੀ ਬੰਨ੍ਹ ਨੂੰ ਲੈ ਕੇ ਐੱਨ. ਜੀ. ਟੀ. ਵੱਲੋਂ ਵਾਰ-ਵਾਰ ਨੋਟਿਸ ਜਾਰੀ ਕੀਤੇ ਜਾਣ `ਤੇ ਚਿੰਤਾ ਪ੍ਰਗਟਾਈ ਅਤੇ ਕੇਂਦਰੀ ਮੰਤਰੀ ਨੂੰ ਇਨ੍ਹਾਂ ਪ੍ਰਾਜੈਕਟਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਲ-ਬਿਜਲੀ ਉਤਪਾਦਨ `ਚ ਪੰਜਾਬ ਦਾ ਲੱਗਭਗ 40 ਫੀਸਦੀ ਯੋਗਦਾਨ ਹੈ, ਇਸ ਲਈ ਇਨ੍ਹਾਂ ਪ੍ਰਾਜੈਕਟਾਂ ਦਾ ਸੁਚਾਰੂ ਸੰਚਾਲਨ ਰਾਸ਼ਟਰੀ ਹਿੱਤ `ਚ ਵੀ ਮਹੱਤਵਪੂਰਨ ਹੈ।

Advertisement