Patiala Help Club Logo

ਮੁੱਖ ਮੰਤਰੀ ਪੰਜਾਬ ਦੇ ਓ. ਐਸ. ਡੀ. ਰਾਜਬੀਰ ਘੁੰਮਣ ਪਹੁੰਚੇ ਸੀ. ਬੀ. ਆਈ. ਦਫ਼ਤਰ

ਚੰਡੀਗੜ੍ਹ, 16 ਅਕਤੂਬਰ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਦੇ ਓ. ਐਸ. ਡੀ. ਰਾਜਬੀਰ ਸਿੰਘ ਘੁੰਮਣ ਵਲੋਂ ਅੱਜ ਜਾਂਚ ਵਿਚ ਸ਼ਾਮਲ ਹੋਣ ਲਈ ਸੀ. ਬੀ. ਆਈ. ਦਫ਼ਤਰ (CBI Office) ਵਿਖੇ ਪਹੁੰਚਿਆ ਗਿਆ ਹੈ ।

ਏਜੰੰਸੀ ਨੇ ਭੇਜਿਆ ਸੀ ਨੋਟਿਸ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਵਲੋਂ ਰਾਜਬੀਰ ਸਿੰਘ ਘੁੰਮਣ (Rajbir Singh Ghumman) ਨੂੰ ਉਨ੍ਹਾਂ ‘ਤੇ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਤਹਿਤ ਪੁੱਂਛਗਿੱਛ ਲਈ ਅੱਜ 16 ਅਕਤੂਬਰ 2026 ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਗਿਆ ਸੀ, ਜਿਸਦੇ ਚਲਦਿਆਂ ਘੁੰਮਣ ਅੱਜ ਦਫ਼ਤਰ ਪਹੁੰਚ ਗਏ ਹਨ ।

ਕੀ ਹੋਵੇਗਾ ਜਾਂਚ ਵਿਚ ਸ਼ਾਮਲ ਹੋਣ ਦੌਰਾਨ

ਪ੍ਰਾਪਤ ਜਾਣਕਾਰੀ ਅਨੁਸਾਰ ਰਾਜਬੀਰ ਘੁੰਮਣ ਤੋਂ ਇਸ ਮੌਕੇ ਮਾਮਲੇ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਮਾਮਲੇ ਸਬੰਧੀ ਤੱਥ ਸਾਹਮਣੇ ਆ ਸਕਣ ਅਤੇ ਪਤਾ ਚੱਲ ਸਕੇ ਕਿ ਕੀ ਉਨ੍ਹਾਂ ਵਲੋਂ ਸੀ. ਬੀ. ਆਈ. ਵਲੋਂ ਦਰਜ ਮਾਮਲੇ ਵਿਚ ਭ੍ਰਿਸ਼ਟਾਚਾਰ ਸਬੰਧੀ ਕਾਰਜ ਕੀਤੇ ਜਾ ਰਹੇ ਸਨ ਕਿ ਨਹੀਂ ।