Patiala Help Club Logo

ਕੇਂਦਰੀ ਗ੍ਰਹਿ ਮੰਤਰੀ ਦਾ ਕਿਸੇ ਵਲੋਂ ਵੀ ਵਿਰੋਧ ਨਹੀਂ ਕੀਤਾ ਜਾਵੇਗਾ

ਮਾਨਸਾ, 19 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਵਿਖੇ ਪਹੁੰਚਣ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹੀ ਦਾ ਪਰਿਵਾਰ ਜਾਂ ਕਿਸੇ ਵੀ ਹਮਦਰਦ ਵਲੋਂ ਵਿਰੋਧ ਨਹੀਂ ਕੀਤਾ ਜਾਵੇੇਗਾ ।

ਕਿਸ ਵਲੋਂ ਆਖੀ ਗਈ ਹੈ ਇਹ ਗੱਲ

ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ (Union Home Minister) ਸ਼ਾਹ ਦੇ ਮਾਨਸਾ ਦੌਰੇ ਦੇ ਚਲਦਿਆਂ ਜੋ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਜਾਂ ਕਿਸੇ ਵੀ ਹੋਰ ਹਮਦਰਦ ਵਲੋਂ ਵਿਰੋਧ ਨਹੀਂ ਕੀਤਾ ਜਾਵੇਗਾ ਇਹ ਗੱਲ ਝੋਟੇ ਦੇ ਪਿਤਾ ਭੀਮ ਸਿੰਘ (Bhim Singh) ਨੇ ਆਖੀ ਹੈ । ਭੀਮ ਸਿੰਘ ਦੇ ਅਜਿਹਾ ਆਖਣ ਨਾਲ ਹੀ ਸਾਰੀਆਂ ਕਿਆਸਰਾਈਆਂ ਖਤਮ ਹੋ ਚੁੱਕੀਆਂ ਹਨ ।

ਪਰਿਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਤੋਂ ਪੂਰੀਆਂ ਉਮੀਦਾਂ ਹਨ : ਭੀਮ ਸਿੰਘ

ਜਿ਼ਕਰਯੋਗ ਹੈ ਕਿ ਐਕਸ਼ਨ ਕਮੇਟੀ ਅਤੇ ਕੁਝ ਹੋਰ ਧਿਰਾਂ ਵੱਲੋਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਅਮਿਤ ਸ਼ਾਹ ਦੇ ਦੌਰੇ ਦਾ ਵਿਰੋਧ ਕੀਤਾ ਜਾ ਸਕਦਾ ਹੈ । ਪਰ ਇਸ ਤੋਂ ਬਿਲਕੁਲ ਉਲਟ ਸਥਿਤੀ ਨੂੰ ਸਪਸ਼ਟ ਕਰਦਿਆਂ ਭੀਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਦੇ ਵਿਰੋਧ ਦਾ ਮਤਲਬ ਸਿੱਧੇ ਤੌਰ `ਤੇ ਉਨ੍ਹਾਂ (ਭੀਮ ਸਿੰਘ) ਦਾ ਆਪਣਾ ਵਿਰੋਧ ਹੋਵੇਗਾ । ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇਸ਼ ਲਈ ਸਮਰਪਿਤ ਰਿਹਾ ਹੈ ਅਤੇ ਪਰਿਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਤੋਂ ਪੂਰੀ ਆਸ ਅਤੇ ਉਮੀਦ ਹੈ ਕਿ ਉਹ ਇਸ ਪੂਰੇ ਮਾਮਲੇ ਵਿੱਚ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਯਕੀਨੀ ਬਣਾਉਣਗੇ ।