ਮੁਹਾਲੀ, 23 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ (Parvinder Singh Jhota) ਕਤਲ ਕਾਂਡ ਦੇ ਮੁੱਖ ਮੁਲਜਮ ਸਮੇਤ ਚਾਰ ਦਾ ਅੱਜ ਸੀ. ਬੀ. ਆਈ. ਨੂੰ ਰਿਮਾਂਡ (Remand) ਦੇ ਦਿੱਤਾ ਹੈ ।
ਕੀ ਕਾਰਨ ਰਿਹਾ ਰਿਮਾਂਡ ਦੇਣ ਦਾ
ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਜੋ ਅੱਜ ਮੋਹਾਲੀ ਵਿਖੇ ਸੀ. ਬੀ. ਆਈ. ਦੀ ਵਿਸ਼ੇਸ਼਼ ਅਦਾਲਤ (Special CBI Court) ਵਿਚ ਜੋ ਮੁੱਖ ਮੁਲਜਮ ਅਸ਼ਵਨੀ ਸਮੇਤ ਚਾਰ ਨੂੰ ਪੇਸ਼ ਕੀਤਾ ਗਿਆ ਦਾ ਅਦਾਲਤ ਵਲੋਂ ਰਿਮਾਂਡ ਦੇ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਸੀ. ਬੀ. ਆਈ. ਵਲੋਂ ਕਤਲ ਮਾਮਲੇ ਸਬੰਧੀ ਪੁੱਛਗਿੱਛ ਕੀਤੇ ਜਾਣਾ ਹੈ ।
ਕਿਸ ਕਿਸ ਦਾ ਮਿਲਿਆ ਹੈ ਰਿਮਾਂਡ
ਪ੍ਰਾਪਤ ਸੂਚਨਾ ਮੁਤਾਬਕ ਸੀ. ਬੀ. ਆਈ. ਵਲੋਂ ਜੋ ਅੱਜ ਰਿਮਾਂਡ ਹਾਸਲ ਕੀਤਾ ਗਿਆ ਹੈ ਦੌਰਾਨ ਅਸ਼ਵਨੀ ਸ਼ਰਮਾ, ਵਿਪਿਨ ਗਰਗ ਤੇ ਲਾਡੀ ਦਾ ਪੰਜ ਦਿਨਾਂ ਦਾ ਤੇ ਅਸ਼ਵਨੀ ਸ਼ਰਮਾ ਦੀ ਪਤਨੀ ਨੀਲਮ ਰਾਣੀ ਦਾ ਚਾਰ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ । ਜਿਕਰਯੋਗ ਹੈ ਕਿ ਅਸ਼ਵਨੀ ਸ਼ਰਮਾ ਦੀ ਪਤਨੀ ਮਾਮਲੇ `ਚ ਨਾਮਜ਼ਦ ਕੀਤੀ ਗਈ ਹੈ ।








