Patiala Help Club Logo

ਅੰਮ੍ਰਿਤਸਰ ਵਿਖੇ ਗੋਲੀਬਾਰੀ ਕਾਰਨ ਸਰਪੰਚ ਦੇ ਭਰਾ ਦੀ ਹੋਈ ਮੌਤ

ਅੰਮ੍ਰਿਤਸਰ, 27 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਪਿੰਡ ਚੀਤੇ ਕਲਾਂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕਰਨ ਕਾਰਨ ਸਰਪੰਚ ਦੇ ਭਰਾ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁੁਸਾਰ ਅੰਮ੍ਰਿਤਸਰ ਵਿਖੇ ਥਾਣਾ ਚਾਟੀਵਿੰਡ ਦੇ ਅਧੀਨ ਆਉਂਦੇ ਪਿੰਡ ਚੀਤੇ ਕਲਾਂ (Village Cheete Kalan) ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦੇ ਕਾਰਨ ਜਿਸ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਭਰਾ ਦੀ ਮੌਤ ਹੋ ਗਈ ਹੈ ਦੀ ਪਛਾਣ ਤੀਰਥ ਸਿੰਘ ਦੇ ਤੌਰ ‘ਤੇ ਹੋਈ ਹੈ ।

ਕਿਥੇ ਵਾਪਰੀ ਘਟਨਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਗੋਲੀਬਾਰੀ (Firing) ਘਟਨਾਕ੍ਰਮ ਪਿੰਡ ਚੀਤੇਕਲਾਂ ਵਿਖੇ ਉਸ ਸਮੇੇਂ ਵਾਪਰਿਆ ਜਦੋਂ ਉਪਰੋਕਤ ਨੌਜਵਾਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਿਆ ਸੀ ਕਿ ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਵਲੋਂ ਅਚਾਨਕ ਹੀ ਤਾਬੜਤੋੜ ਗੋਲੀਬਾਰੀ ਕਰ ਦਿੱਤੀ ਗਈ ।

ਪੁੁਲਸ ਨੇ ਕੀਤੀ ਜਾਂਚ ਸ਼ੁਰੂ

ਉਪਰੋਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਪਤਾ ਚਲਦਿਆਂ ਹੀ ਥਾਣਾ ਚਾਟੀਵਿੰਗ ਦੀ ਪੁਲਸ ਟੀਮ ਮੌਕੇੇ ‘ਤੇ ਪਹੁੰਚੀ ਅਤੇ ਉਸਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ । ਪੁਲਸ ਵਲੋਂ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਅਤੇ ਗੋਲੀਬਾਰੀ ਕੀਤੇ ਜਾਣ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦਿਆਂ ਹਾਲ ਦੀ ਘੜੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇੇਸ ਦਰਜ (Case registered) ਕਰ ਲਿਆ ਹੈ ।

Advertisement

punjab hockey