ਚੰਡੀਗੜ੍ਹ, 27 ਅਕਤੂਬਰ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂੰ ਨੇ ਆਖਿਆ ਹੈ ਕਿ ਭਾਰਤੀਆਂ ਨੂੰ ਚਾਹੀਦਾ ਹੈ ਕਿ ਉਹ ਹਾਕੀ ਟੀਮ ਦਾ ਹੌਂਸਲਾ ਵਧਾਉਣ ।
ਕਿਹੜੇ ਕਿਹੜੇ ਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਟੂਰਨਾਮੈਂਟ ਵਿਚ ਹਿੱਸਾ
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ (Baltej Pannu) ਨੇ ਪੰਜਾਬੀਆਂ ਨੂੰ ਜਲੰਧਰ ਤੇ ਮੋਹਾਲੀ `ਚ ਹੋਣ ਵਾਲੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ (International Hockey Tournament) ਦੇ ਮੈਚ ਦੇਖਣ ਤੇ ਭਾਰਤੀ ਟੀਮ ਦਾ ਹੌਸਲਾ ਵਧਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਟੂਰਨਾਮੈਂਟ `ਚ ਭਾਰਤ, ਬੰਗਲਾਦੇਸ਼, ਚੀਨ, ਜਾਪਾਨ, ਦੱਖਣੀ ਕੋਰੀਆ ਤੇ ਮਲੇਸ਼ੀਆ ਸਮੇਤ 6 ਟੀਮਾਂ ਹਿੱਸਾ ਲੈਣਗੀਆਂ ਤੇ ਦਰਸ਼ਕਾਂ ਲਈ ਐਂਟਰੀ ਮੁਫ਼ਤ ਹੋਵੇਗੀ ।
ਪੰਜਾਬ ਨੇ ਕੀਤੇ ਹਨ ਹੁਣ ਤੱਕ 77 ਹਾਕੀ ਓਲੰਪੀਅਨ ਪੈਦਾ
ਪੰਨੂ ਨੇ ਕਿਹਾ ਕਿ ਪੰਜਾਬ ਨੇ ਹੁਣ ਤੱਕ 77 ਹਾਕੀ ਓਲੰਪੀਅਨ ਪੈਦਾ ਕੀਤੇ ਹਨ, ਜਿਨ੍ਹਾਂ `ਚੋਂ 48 ਨੇ ਓਲੰਪਿਕ ਤਗਮੇ ਜਿੱਤੇ । ਮੌਜੂਦਾ ਭਾਰਤੀ ਪੁਰਸ਼ ਹਾਕੀ ਟੀਮ `ਚ ਵੀ ਪੰਜਾਬ ਦੇ 9 ਖਿਡਾਰੀ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਭਗਵੰਤ ਮਾਨ (Bhagwant Mann) ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 1,700 ਨੂੰ ਕਰੋੜ ਤੋਂ ਵੱਧ ਦਾ ਬਜਟ ਰੱਖ ਰਹੀ ਹੈ ਤੇ ਸੂਬੇ `ਚ ਲੱਗਭਗ 3,100 ਖੇਡ ਮੈਦਾਨ ਵਿਕਸਤ ਕੀਤੇ ਗਏ ਹਨ। ਖੇਡਾਂ ਵਤਨ ਪੰਜਾਬ ਦੀਆਂ` ਰਾਹੀਂ ਨੌਜਵਾਨਾਂ ਦੀ ਖੇਡਾਂ `ਚ ਭਾਗੀਦਾਰੀ ਵਧਾਈ ਜਾ ਰਹੀ ਹੈ, ਜਦਕਿ ਖਿਡਾਰੀਆਂ ਨੂੰ ਐਲਾਨੀ ਇਨਾਮੀ ਰਾਸ਼ੀ ਸਮੇਂ ਸਿਰ ਦੇਣ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਵਿੱਤੀ ਸਹਾਇਤਾ ਦੇਣ `ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ।
ਪੰਜਾਬ ਤੇ ਪੰਜਾਬ ਦੋੋਹਾਂ ਦਾ ਰਿਸ਼ਤਾ ਅਟੁੱਟ ਹੈ
ਬਲਤੇਜ ਪੰਨੂ ਨੇ ਕਿਹਾ ਕਿ `ਯੁੱਧ ਨਸ਼ਆਂ ਵਿਰੁੱਧ’ ਮੁਹਿੰਮ ਦੇ ਨਾਲ ਖੇਡਾਂ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ, ਅਨੁਸ਼ਾਸਨ ਤੇ ਆਤਮ-ਵਿਸ਼ਵਾਸ ਵਧਾਉਣ `ਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ । ਉਨ੍ਹਾਂ ਪੰਜਾਬੀਆਂ ਨੂੰ ਸਾਰੀਆਂ ਟੀਮਾਂ ਦਾ ਨਿੱਘਾ ਸਵਾਗਤ ਕਰਨ ਤੇ ਸਟੇਡੀਅਮਾਂ `ਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਾਕੀ ਤੇ ਪੰਜਾਬ ਦਾ ਰਿਸ਼ਤਾ ਅਟੁੱਟ ਹੈ ।








