Patiala Help Club Logo

ਪੁਰਾਣੇ ਝਗੜੇ ਚਲਦਿਆਂ ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ ਕਾਰਨ 5 ਲੋਕਾਂ ਦੀ ਮੌਤ

ਆਸਾਮ, 27 ਅਕਤੂੂਬਰ 2026 : ਭਾਰਤ ਦੇਸ਼ ਦੇ ਸੂਬੇੇ ਆਸਾਮ (Assam) ਦੇ ਸ਼ਹਿਰ ਗੁਹਾਟੀ ਵਿਖੇ ਇਕ ਵਿਅਕਤੀ ਵਲੋਂ ਪੁਰਾਣੇ ਝਗੜੇ ਦੇ ਚਲਦਿਆਂ ਪੰਜ ਲੋਕਾਂ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਹੈ ।

ਕੌਣ ਹਨ ਇਹ ਵਿਅਕਤੀ ਜਿਨ੍ਹਾਂ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨਬੁਸਾਰ ਅਸਾਮ ਦੇ ਗੁਹਾਟੀ (Guwahati) ਵਿਚ ਸੋਮਵਾਰ ਰਾਤ ਨੂੰ ਇੱਕ ਹੋਟਲ ਵਿੱਚ ਇੱਕ ਵਿਅਕਤੀ ਨੇ ਛੇ ਲੋਕਾਂ `ਤੇ ਗੋਲੀਆਂ ਚਲਾ ਦਿੱਤੀਆਂ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਵਿਚੋਂ ਤਿੰਨ ਦੀ ਪਛਾਣ ਹੋ ਗਈ ਹੈ ਦੇ ਵਿਚ ਹੇਲੇਨਾ ਭਰਾਲੀ, ਦੇਬੋਰਸ਼ੀ ਕਸ਼ਯਪ ਅਤੇ ਨਰਾਇਣ ਦਾਸ ਸ਼ਾਮਲ ਹਨ ।

ਕੀ ਦੱਸਿਆ ਪੁਲਸ ਕਮਿਸ਼ਨਰ ਨੇ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਗੋਲੀਬਾਰੀ (Firing) ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਪਾਰਥ ਸਾਰਥੀ ਮਹੰਤਾ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਹੋਟਲ ਦੇ ਲੀਜ਼ ਸਮਝੌਤੇ ਨਾਲ ਜੁੜੇ ਜਾਇਦਾਦ ਦੇ ਵਿਵਾਦ ਕਾਰਨ ਵਾਪਰੀ । ਉਨ੍ਹਾਂ ਦੱਸਿਆ ਕਿ ਮੁਲਜ਼ਮ ਘਨਕਾਂਤਾ ਗੋਗੋਈ ਨੇ ਪਿਛਲੇ ਸਾਲ ਹੋਟਲ ਲੀਜ਼ `ਤੇ ਲਿਆ ਸੀ ਤੇ ਉਹ ਕੁਝ ਸਮੇਂ ਤੋਂ ਲੀਜ਼ ਸਮਝੌਤੇ ਨੂੰ ਲੈ ਕੇ ਹੋਟਲ ਮਾਲਕ ਦੇ ਪਰਿਵਾਰ ਨਾਲ ਵਿਵਾਦ ਵਿੱਚ ਚੱਲ ਰਿਹਾ ਸੀ । ਪੀੜਤਾਂ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿੱਚ ਹੋਟਲ ਮਾਲਕ ਦੀ ਪਤਨੀ ਅਤੇ ਪੁੱਤਰ ਵੀ ਸ਼ਾਮਲ ਹਨ । ਇਹ ਘਟਨਾ ਬੋਰਾ ਸਰਵਿਸ ਖੇਤਰ ਵਿੱਚ ਸਥਿਤ `ਬਿਲਾਸ ਇਨ` ਨਾਮਕ ਹੋਟਲ ਵਿੱਚ ਵਾਪਰੀ ।

ਪੁਲਸ ਨੇ ਕਰ ਲਿਆ ਹੈ ਮੁਲਜਮ ਗ੍ਰਿਫ਼ਤਾਰ

ਸੋਮਵਾਰ ਰਾਤ ਨੂੰ ਮੁਲਜ਼ਮ ਦੀ ਇਨ੍ਹਾਂ ਵਿਅਕਤੀਆਂ ਨਾਲ ਬਹਿਸ ਵੀ ਹੋਈ ਸੀ । ਇਸ ਤੋਂ ਬਾਅਦ, ਉਸ ਨੇ ਆਪਣੇ ਲਾਇਸੰਸਸ਼ੁਦਾ ਪਿਸਤੌਲ ਨਾਲ ਛੇ ਲੋਕਾਂ `ਤੇ ਗੋਲੀਆਂ ਚਲਾ ਦਿੱਤੀਆਂ । ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrest) ਕਰ ਲਿਆ ਹੈ ਅਤੇ ਗੋਲੀਬਾਰੀ ਵਿੱਚ ਵਰਤਿਆ ਗਿਆ .32 ਬੋਰ ਦਾ ਲਾਇਸੰਸਸ਼ੁਦਾ ਪਿਸਤੌਲ ਉਸ ਕੋਲੋਂ ਜ਼ਬਤ ਕਰ ਲਿਆ ਹੈ । ਬਾਕੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਫਿਲਹਾਲ ਚੱਲ ਰਹੀ ਹੈ। ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਬਚ ਜਾਣ ਵਾਲੇ ਵਿਅਕਤੀ ਦੀ ਪਛਾਣ ਸਤਿਯੇਨ ਪਾਠਕ ਵਜੋਂ ਹੋਈ ਹੈ । ਉਸ ਦੀ ਹਾਲਤ ਫਿਲਹਾਲ ਸਥਿਰ ਹੈ ।

Advertisement