Patiala Help Club Logo

ਦਿੱਲੀ `ਚ 20 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲਾ ਗਿਰੋਹ ਬੇਨਕਾਬ

ਨਵੀਂ ਦਿੱਲੀ, 2 ਨਵੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਵਲੋਂ 20 ਰੁਪਏ ਦੇ ਨਕਲੀ ਸਿੱਕੇ (Counterfeit coins) ਬਣਾਏ ਜਾਂਦੇ ਸਨ ।

ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ (Delhi Police) ਵਲੋਂ ਜੋ 20 ਰੁਪਏ ਦੇ ਨਕਲੀ ਸਿੱਕੇ ਬਣਾਉਣ ਅਤੇ ਸਪਲਾਈ ਕਰਨ ਵਾਲੇ ਇਕ ਗਿਰੋਹ ਨੂੰ ਬੇਨਕਾਬ ਕੀਤਾ ਹੈ ਦੇ ਚਲਦਿਆਂ ਇਸ ਦੇ ਕਥਿਤ ਸਰਗਣਾ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ । ਇਕ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਤੋਂ ਲੱਗਭਗ 1 ਲੱਖ ਰੁਪਏ ਦੇ ਨਕਲੀ 20 ਰੁਪਏ ਦੇ ਸਿੱਕੇ ਬਰਾਮਦ ਕੀਤੇ ਗਏ ਹਨ ।

ਪੁਲਸ ਨੂੰ ਮਿਲੀ ਸੀ ਗੁਪਤ ਸੂਚਨਾ

ਕ੍ਰਾਈਮ ਬ੍ਰਾਂਚ ਨੂੰ 8 ਸਤੰਬਰ ਨੂੰ ਇਹ ਸੂਚਨਾ ਮਿਲੀ ਸੀ ਕਿ ਮੁੰਡਕਾ ਇੰਡਸਟਰੀਅਲ ਏਰੀਆ ਮੈਟਰੋ ਸਟੇਸ਼ਨ ਨੇੜੇ ਇਕ ਵਿਅਕਤੀ ਨਕਲੀ ਸਿੱਕੇ ਪਹੁੰਚਾਉਣ ਜਾ ਰਿਹਾ ਹੈ । ਇਸ ਸੂਚਨਾ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਗਈ। ਪੁਲਸ ਦੀ ਟੀਮ ਨੇ ਪਾਰਸ ਜੈਨ (45) ਦੀ ਕਾਰ ਨੂੰ ਰੋਕਿਆ ਤੇ ਪਿਛਲੀ ਸੀਟ `ਤੇ ਇਕ ਬੈਗ `ਚੋਂ ਪਾਲੀਥੀਨ ਦੇ 50 ਪਾਊਚਾਂ `ਚ ਪੈਕ ਕੀਤੇ 20-20 ਰੁਪਏ ਦੇ 5000 ਨਕਲੀ ਸਿੱਕੇ ਬਰਾਮਦ ਕੀਤੇ ।

ਕੀ ਦੱਸਿਆ ਪੁੱਛਗਿੱਛ ਦੌਰਾਨ ਪਕੜੇ ਗਏ ਵਿਅਕਤੀ ਨੇ

ਪੁੱਛਗਿੱਛ ਦੌਰਾਨ ਜੈਨ ਨੇ ਖੁਲਾਸਾ ਕੀਤਾ ਕਿ ਉਸ ਨੇ ਨਕਲੀ ਸਿੱਕੇ ਉਪਕਾਰ ਲੂਥਰਾ ਉਰਫ਼ ਅਭੈ ਪ੍ਰਤਾਪ ਸਿੰਘ (58) ਤੋਂ ਲਏ ਸਨ। ਦੋਸ਼ ਹੈ ਕਿ ਉਪਕਾਰ ਲੂਥਰਾ ਨੇ ਇਕ ਲੱਖ ਰੁਪਏ ਦੇ ਮੁੱਲ ਵਾਲੇ ਇਹ ਸਿੱਕੇ ਬਾਜ਼ਾਰ `ਚ ਲੱਗਭਗ 70,000 ਰੁਪਏ `ਚ ਚਲਾਉਣ ਲਈ ਉਪਲਬਧ ਕਰਵਾਏ ਸਨ । ਪੁਲਸ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਲੂਥਰਾ ਆਪਣੀ ਨਕਲੀ ਸਿੱਕਾ ਨਿਰਮਾਣ ਇਕਾਈ ਨੂੰ ਸੋਨੀਪਤ ਤੋਂ ਸਹਾਰਨਪੁਰ `ਚ ਤਬਦੀਲ ਕਰਨ ਵਾਲਾ ਸੀ ।

Advertisement

punjab hockey