Patiala Help Club Logo

ਭਾਰਤ ਦੇਸ਼ ਦੇ ਜਿਲਾ ਕਿਸ਼ਤਵਾੜ ਵਿਚ ਆਇਆ ਜ਼ਬਰਦਸਤ ਭੂਚਾਲ

ਜੰਮੂ ਕਸ਼ਮੀਰ, 3 ਨਵੰਬਰ 2026 : ਭਾਰਤ ਦੇੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਕਿਸ਼ਤਵਾੜ ਵਿਖੇ ਬੀਤੀ ਰਾਤ ਜ਼ਬਰਦਸਤ ਭੂਚਾਲ (earthquake) ਦੇ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਤੀਬਰਤ ਵਾਲਾ ਸੀ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿ਼ਲ੍ਹੇ (Kishtwar District) ਵਿੱਚ ਜੋ ਬੀਤੀ ਰਾਤ ਭੂਚਾਲ ਆਇਆ ਸੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਅਨੁਸਾਰ ਇਸਦੀ ਤੀਬਰਤਾ (Intensity) 3. 1 ਸੀ ਤੇੇ ਇਸਦਾ ਕੇਂਦਰ ਪੰਜ ਕਿਲੋਮੀਟਰ ਦੀ ਡੂੰਘਾਈ `ਤੇ ਸੀ । ਇਸ ਦਾ ਕੇਂਦਰ-ਬਿੰਦੂ ਕਿਸ਼ਤਵਾੜ ਜਿ਼ਲ੍ਹੇ ਵਿੱਚ 33. 292 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 75.892 ਡਿਗਰੀ ਪੂਰਬੀ ਦੇਸ਼ਾਂਤਰ `ਤੇ ਸਥਿਤ ਸੀ । ਇਸ ਰਿਪੋਰਟ ਦੇ ਲਿਖੇ ਜਾਣ ਤੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕਿਤੋਂ ਵੀ ਕਿਸੇ ਜਾਨੀ ਨੁਕਸਾਨ ਜਾਂ ਸੰਪਤੀ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ ।

Advertisement

punjab hockey