Patiala Help Club Logo

ਮੈਂ ਦਿੜਬਾ ਅਤੇ ਅਮਨ ਅਰੋੜਾ ਸੁਨਾਮ ਤੋਂ ਲੜਾਂਗੇ ਚੋਣ : ਹਰਪਾਲ ਚੀਮਾ

ਜਲੰਧਰ, 3 ਨਵੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਸਿੰਘ ਨੇ ਆਖਿਆ ਹੈ ਕਿ ਵਿਧਾਨ ਸਭਾ ਚੋਣਾਂ ਪੰਜਾਬ ਉਨ੍ਹਾਂ ਵਲੋਂ ਅਤੇ ਅਮਨ ਅਰੋੜਾ ਵਲੋਂ ਦਿੜ੍ਹਬਾ ਅਤੇ ਸੁਨਾਮ ਤੋਂ ਲੜੀਆਂ ਜਾਣਗੀਆਂ ।

ਹੋਰ ਕਿੰਨੇ ਉਮੀਦਵਾਰਾਂ ਦਾ ਕੀਤਾ ਜਾਣ ਵਾਲਾ ਹੈ ਐਲਾਨ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਲਦ ਹੀ 77 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ । ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਕੁਝ ਨੇਤਾਵਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਉਹ ਦੂਜੀਆਂ ਪਾਰਟੀਆਂ ਵੱਲ ਰੁਖ਼ ਕਰ ਲੈਂਦੇ ਹਨ । ਉਨ੍ਹਾਂ ਕਿਹਾ ਕਿ ਦੂਜੀ ਸੂਚੀ ਜਾਰੀ ਹੋਣ `ਚ 15 ਤੋਂ 20 ਦਿਨ ਲੱਗ ਸਕਦੇ ਹਨ । ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ ਅਤੇ ਉਹ ਉਨ੍ਹਾਂ ਨੂੰ ਅਤੇ ਅਮਨ ਅਰੋੜਾ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਅ ਰਹੀਆਂ ਹਨ ।

ਭਾਜਪਾ ਮਾਹਿਰ ਹੈ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਤੋੜਨ ਵਿਚ

ਉਨ੍ਹਾਂ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ (Legislative Assembly Elections) ਦੇ ਸਮੇਂ ਵੀ ਕਾਂਗਰਸ ਦੇ 5 ਵਿਧਾਇਕ ਟੁੱਟੇ ਸਨ ਜਦਕਿ ਆਮ ਆਦਮੀ ਪਾਰਟੀ ਦਾ ਸਿਰਫ਼ ਇਕ ਨੇਤਾ ਟੁੱਟਿਆ ਸੀ । ਉਨ੍ਹਾਂ ਕਿਹਾ ਕਿ ਭਾਜਪਾ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਤੋੜਨ ਵਿਚ ਮਾਹਿਰ ਹੈ ਅਤੇ ਉਸ ਦੀ ਲੀਡਰਸਿ਼ਪ `ਚ ਲੋਕਤੰਤਰ ਖ਼ਤਰੇ `ਚ ਪਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਜਨਤਾ ਲਈ ਕੀਤੇ ਗਏ ਕੰਮਾਂ ਦੇ ਆਧਾਰ `ਤੇ ਵੋਟਾਂ ਮੰਗਾਂਗੇ ਅਤੇ ਫਿਰ ਤੋਂ ਆਪਣੀ ਸਰਕਾਰ ਬਣਾਵਾਂਗੇ ।

Advertisement

punjab hockey