Patiala Help Club Logo

ਹੈਦਰਾਬਾਦ ਵਿੱਚ ਜਾਅਲੀ ਕਰੰਸੀ ਗਿਰੋਹ ਦਾ ਪਰਦਾਫ਼ਾਸ਼

ਹੈਦਰਾਬਾਦ, 4 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਦੇ ਸ਼ਹਿਰ ਹੈਦਰਾਬਾਦ (Hyderabad) ਵਿਖੇ ਪੁਲਸ ਵਲੋਂ ਇਕ ਜਾਅਲੀ ਕਰੰਸੀ (Counterfeit currency) ਦਾ ਕੰਮ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ।

ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਪੁਲਸ ਵਲੋਂ ਜੋ ਫਿਊਚਰ ਸਿਟੀ ਕਮਿਸ਼ਨਰੇਟ ਅਤੇ ਸ਼ਾਦਨਗਰ ਐਸ. ਓ. ਟੀ. ਦੇ ਸਾਂਝੇ ਆਪ੍ਰੇਸ਼ਨ ਵਿੱਚ ਜਾਅਲੀ ਕਰੰਸੀ ਦਾ ਕੰਮ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrest) ਕੀਤਾ ਹੈ ਦੇ ਕੋਲੋਂ 6.78 ਕਰੋੜ ਰੁਪਏ ਦੇ ਜਾਅਲੀ 500 ਰੁਪਏ ਦੇ ਨੋਟ ਬਰਾਮਦ ਕੀਤੇ ਗਏ ਹਨ ।

ਪੁਲਸ ਦੀ ਜਾਂਚ ਵਿਚ ਕੀ ਆਇਆ ਸਾਹਮਣੇ

ਉਕਤ ਪਕੜੇ ਗਏ ਜਾਅਲੀ ਕਰੰਸੀ ਗਿਰੋਹ ਦੀ ਜਾਂਚ ਕੀਤੇ ਜਾਣ ‘ਤੇ ਪਤਾ ਲੱਗਿਆ ਕਿ ਇਹ ਗੈਂਗ ਕਥਿਤ ਤੌਰ `ਤੇ ਕੁਨਟਲੂਰ ਵਿੱਚ ਇੱਕ ਕਿਰਾਏ ਦੇ ਮਕਾਨ ਤੋਂ ਕੰਮ ਕਰ ਰਿਹਾ ਸੀ ਅਤੇ ਜਾਅਲੀ ਕਰੰਸੀ ਛਾਪਣ ਲਈ ਫੋਟੋਸ਼ਾਪ ਦੀ ਵਰਤੋਂ ਕਰਦਾ ਸੀ । ਪੁਲਸ ਨੇ ਜਾਅਲੀ ਪਛਾਣ ਪੱਤਰ, ਡਮੀ ਪਿਸਤੌਲ ਅਤੇ ਵਾਕੀ-ਟਾਕੀ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਪੁਲਿਸ ਕਰਮਚਾਰੀ ਹੋਣ ਦਾ ਨਾਟਕ ਕਰ ਕੇ ਅਸਲੀ ਨਕਦੀ ਵਸੂਲਣ ਲਈ ਕੀਤੀ ਜਾਂਦੀ ਸੀ । ਦੱਸਣਯੋਗ ਹੈ ਕਿ ਤਿੰਨ ਹੋਰ ਦੋਸ਼ੀ ਫਰਾਰ ਹਨ ।

Advertisement

punjab hockey