Patiala Help Club Logo

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਖੰਨਾ ਦੇ ਪਿੰਡ ਲਿਬੜਾ ਵਿਚ ਕੀਤੀ ਛਾਪੇਮਾਰੀ

ਖੰਨਾ, 4 ਨਵੰਬਰ 2026 : ਭਾਰਤ ਦੇਸ਼ ਦੀ ਕੇੇਂਦਰੀ ਜਾਂਚ ਏਜੰਸੀ (Central Investigation Agency) ਇਨਫੋੋਰਸਮੈਂਟ ਡਾਇਰੈਕਟੋਰੇਟ ਵਲੋਂ ਖੰਨਾ ਦੇ ਪਿੰਡ ਲਿਬੜਾ ਵਿਖੇ ਪਹੁੰਚ ਕੇ ਵੀ ਛਾਪੇਮਾਰੀ (Raid) ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਦੇ ਘਰ ਕੀਤੀ ਗਈ ਹੈ ਈ. ਡੀ. ਵਲੋਂ ਛਾਪੇੇਮਾਰੀ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਈ. ਡੀ. ਵਲੋਂ ਜੋ ਅੱਜ ਸਵੇਰ ਵੇਲੇ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਮਨਦੀਪ ਕੌੌਰ ਅਰੋੜਾ ਦੇ ਘਰ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਸੀ ਦੇ ਚਲਦਿਆਂ ਜੋ ਈ. ਡੀ. ਵਲੋਂ ਜੋ ਖੰਨਾ ਦੇ ਪਿੰਡ ਲਿਬੜਾ ਵਿਖੇ ਜਾ ਕੇ ਛਾਪੇਮਾਰੀ (Raid) ਕੀਤੀ ਗਈ ਹੈ ਉਹ ਘਰ ਉਕਤ ਵਿਧਾਇਕ ਦਾ ਨਾਨਕਾ ਘਰ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਈ. ਡੀ. ਦੀ ਉਕਤ ਟੀਮ ਜਲੰਧਰ ਦਫ਼ਤਰ ਤੋਂ ਪਹੁੰਚੀ ਸੀ ।

ਈ. ਡੀ. ਨੂੰ ਜਾਂਚ ਦੌਰਾਨ ਕੀ ਕੀ ਮਿਲਿਆ

ਪ੍ਰਾਪਤ ਸੂਚਨਾ ਮੁਤਾਬਕ ਈ. ਡੀ. ਵਲੋਂ ਜੋ ਸਵੇੇਰ ਵੇਲੇ ਮੋਗਾ ਅਤੇ ਫਿਰ ਖੰਨਾ ਦੇ ਪਿੰਡ ਲਿਬੜਾ ਵਿਖੇ ਛਾਪੇਮਾਰੀ ਕੀਤੀ ਗਈ ਹੈ ਦੌਰਾਨ ਈ. ਡੀ. ਨੂੰ ਕੀ ਕੀ ਮਿਲਿਆ ਅਤੇ ਜਾਂਚ ਦਾ ਮੁੱਖ ਕਾਰਨ ਕੀ ਰਿਹਾ ਸਬੰਧੀ ਕਿਸੇ ਵੀ ਤਰ੍ਹਾਂ ਤੋਂ ਜਾਣਕਾਰੀ ਈ. ਡੀ. ਅਧਿਕਾਰੀਆਂ (ED officials) ਵਲੋਂ ਨਹੀਂ ਦਿੱਤੀ ਗਈ । ਹੁਣ ਇਹ ਤਾਂ ਆਉੁਣ ਵਾਲੇ ਸਮੇਂ ਵਿਚ ਹੀ ਪਤਾ ਲੱਗ ਸਕੇਗਾ ਕਿ ਆਖਰ ਈ. ਡੀ. ਜਾਂਚ ਕਿਊਂ ਕੀਤੀ ਗਈ ਸੀ ਅਤੇ ਜਾਂਚ ਦੌਰਾਨ ਉਨ੍ਹਾਂ ਨੂੰ ਕੀ ਕੀ ਮਿਲਿਆ ਹੈ ।

Advertisement

punjab hockey