Patiala Help Club Logo

ਪੰਜਾਬ ਪੁਲਸ ਦੇ ਸਾਬਕਾ ਐਸ. ਐਸ. ਪੀ. ਨੂੰ ਅਦਾਲਤ ਨੇ ਸੁਣਾਈ 7 ਸਾਲ ਦੀ ਸਜ਼ਾ

ਚੰਡੀਗੜ੍ਹ, 12 ਨਵੰਬਰ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਵਿਸ਼ੇਸ਼ ਸੀ. ਬੀ. ਆਈ. ਪੰਜਾਬ ਦੀ ਅਦਾਲਤ (CBI Court) ਵਲੋਂ ਸਾਬਕਾ ਐਸ. ਐਸ. ਪੀ. ਨੂੰ 7 ਸਾਲ ਦੀ ਸਜ਼ਾ (7-year sentence) ਸੁਣਾਈ ਗਈ ਹੈ ।

ਕੌਣ ਹੈ ਇਹ ਸਾਬਕਾ ਐਸ. ਐਸ. ਪੀ.

ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਜੋ ਪੰਜਾਬ ਪੁਲਸ ਦੇ ਸਾਬਕਾ ਐਸ. ਐਸ. ਪੀ. (Former SSP) ਨੂੰ 34 ਸਾਲ ਪੁਰਾਣੇ ਅਗਵਾ ਮਾਮਲੇ ਵਿਚ 7 ਸਾਲ ਦੀ ਸਜ਼ਾ ਸੁਣਾਈ ਗਈ ਹੈ ਵਿਚ ਸਾਬਕਾ ਐਸ. ਐਸ. ਪੀ. ਦੀ ਪਛਾਣ ਗੁਰਮੀਤ ਰੰਧਾਵਾ ਦੇ ਤੌਰ ‘ਤੇ ਹੋਈ ਹੈ ।

ਕੀ ਸੀ ਪੂਰਾ ਮਾਮਲਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਸਾਬਕਾ ਐਸ. ਐਸ. ਪੀ. ਜਿਸ ਸਮੇਂ ਪੁਲਸ ਮੁਲਾਜਮਾਂ ਦੀ ਮਦਦ ਨਾਲ ਟ੍ਰਾਂਸਪੋਰਟ ਨੂੰ ਉਸਦੇ ਸਾਲੇ ਦੀ ਦੇੇ ਵਿਆਹ ਸਮਾਗਮ ਵਿਚੋਂ ਅਗਵਾ ਕੀਤਾ ਗਿਆ ਸੀ ਗੁਰਮੀਤ ਸਿੰਘ ਰੰਧਾਵਾ ਉਸ ਸਮੇਂ ਡੀ. ਐਸ. ਪੀ. ਸੀ. ਤੇ ਫਿਰ ਸਮਾਂ ਲੰਘਣ ਦੌਰਾਨ ਤਰੱਕੀ ਪਾ ਕੇ ਐਸ. ਐਸ. ਪੀ. ਬਣ ਗਿਆ ਤੇ ਹੁਣ ਜਾ ਕੇ ਕਿਧਰੇ 34 ਸਾਲਾਂ ਬਾਅਦ ਟ੍ਰਾਂਸਪੋਰਟ ਦੇ ਪਰਿਵਾਰ ਨੂੰ ਇਨਸਾਫ ਮਿਲ ਸਕਿਆ ਹੈ।

ਕੌਣ ਸੀ ਟ੍ਰਾਂਸਪੋਰਟ ਜਿਨ੍ਹਾਂ ਨੂੰ ਕਰ ਲਿਆ ਗਿਆ ਸੀ ਅਗਵਾ

ਉਕਤ ਟ੍ਰਾਂਸਪੋਰਟਰ ਅਗਵਾ ਮਾਮਲੇ ਵਿਚ ਜਿਸ ਟ੍ਰਾਂਸਪੋੋਰਟਰ ਨੂੰ ਅਗਵਾ ਕੀਤਾ ਗਿਆ ਸੀ ਦੀ ਪਛਾਣ ਅਮਰੀਕ ਸਿੰਘ ਸਕਰੀ ਦੇ ਤੌਰ ‘ਤੇ ਹੋਈ ਹੈ । ਟ੍ਰਾਂਸਪੋਰਟ ਨੂੰ ਤਰਨਤਾਰਨ ਪੁਲਸ ਵਲੋਂ ਆਪਣੇ ਨਾਲ ਲਿਜਾਉਣ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ । ਜਿਕਰਯੋਗ ਹੈ ਕਿ ਕੇਸ ਚੱਲਣ ਦੌਰਾਨ ਅਗਵਾ ਦੀ ਸਾਜਿਸ਼ ਦੇ ਮੁੱਖ ਮੁਲਜਮ ਅਤੇ ਉਸ ਸਮੇਂ ਦੇ ਐਸ. ਐਸ. ਪੀ. ਦੀ ਵੀ ਕੇਸ ਦੌਰਾਨ ਮੌਤ ਹੋ ਗਈ ਸੀ ।

Advertisement

punjab hockey
Meeting