Patiala Help Club Logo

ਆਕਲੈਂਡ ਵਿੱਚ ਤਿੰਨ ਪੰਜਾਬੀਆਂ ਦੀ ਸੜਕ ਹਾਦਸੇ ਵਿਚ ਮੌਤ

ਨਿਊਜ਼ੀਲੈਂਡ, 13 ਨਵੰਬਰ 2026 : ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਦੀ ਨਿਊਜ਼ੀਲੈਂਡ (New Zealand) ਦੇ ਆਕਲੈਂਡ ਵਿਖੇ ਇਕ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਦੀਵਾਲੀ ਦੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ (Road Accidents) ਦੌਰਾਨ ਜੋ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਦੀ ਪਛਾਣ ਸੁਖਦੀਪ ਸਿੰਘ, ਸੁਖਵੀਰ ਕੌਰ ਤੇ ਗੁਰਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੱਖਣੀ ਆਕਲੈਂਡ ਦੇ ਟਾਕਾਨੀਨੀ ਇਲਾਕੇ ਵਿਚ, ਇਕ ਕਾਰ ਬੇਕਾਬੂ ਹੋ ਕੇ ਇੱਕ ਰੈਸਟੋਰੈਂਟ ਵਿੱਚ ਜਾ ਵੜੀ, ਜਿਸ ਕਾਰਨ ਅੰਦਰ ਮੌਜੂਦ ਤਿੰਨਾਂ ਪੰਜਾਬੀਆਂ ਦੀ ਮੌਤ ਹੋ ਗਈ ।

ਤਿੰਨੇ ਜਣੇ ਸਨ ਆਪਸ ਵਿਚ ਰਿਸ਼ਤੇਦਾਰ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਤਿੰਨੇ ਵਿਅਕਤੀ ਬੇਸ਼ਕ ਪੰਜਾਬ ਵਿਚ ਵੱਖ-ਵੱਖ ਥਾਵਾਂ ਤੋ ਰਹਿਣ ਵਾਲੇ ਸਨ ਪਰ ਤਿੰਨੋਂ ਆਪਸ ਵਿਚ ਰਿਸ਼ਤੇਦਾਰ ਵੀ ਸਨ ਤੇ ਆਕਲੈਂਡ ਵਿਚ ਕੋਰੀਅਰ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ । ਜਾਣਕਾਰੀ ਅਨੁਸਾਰ ਇਹ ਤਿੰਨੇ ਦੀਵਾਲੀ ਕਰਕੇ ਇੱਕ ਗੁਰਦੁਆਰੇ ਵਿੱਚ ਸਮਾਗਮ ਲਈ ਇਕੱਠੇ ਹੋਏ ਸਨ । ਇਹ ਦੁਖਦਾਈ ਹਾਦਸਾ ਉਸ ਥਾਂ ਤੋਂ ਨਿਕਲਣ ਦੇ ਕੁਝ ਮਿੰਟਾਂ ਬਾਅਦ ਹੀ ਵਾਪਰ ਗਿਆ ।

Advertisement

punjab hockey
Meeting