Patiala Help Club Logo

ਨਕਲੀ ਪੁਲਸ ਮੁਲਾਜਮ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਤਿੰਨ ਗ੍ਰਿਫ਼ਤਾਰ

ਲੁਧਿਆਣਾ, 13 ਨਵੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਤਿੰਨ ਵਿਅਕਤੀਆਂ ਨੂੰ ਨਕਲੀ ਪੁਲਸ ਮੁਲਾਜਮ ਬਣ ਕੇ ਲੋਕਾਂ ਨੂੰ ਠੱਗਣ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਹੈ ।

ਕਿਵੇਂ ਠੱਗਦੇ ਸਨ ਲੋਕਾਂ ਨੂੰ

ਮਿਲੀ ਜਾਣਕਾਰੀ ਅਨੁਸਾਰ ਜੋ ਲੁਧਿਆਣਾ ਵਿਖੇ ਪੁਲਸ ਵਲੋਂ ਤਿੰਨ ਵਿਅਕਤੀਆਂ ਨੂੰ ਨਕਲੀ ਪੁਲਸ ਮੁਲਾਜਮ (Fake police personnel) ਬਣ ਕੇ ਲੋਕਾਂ ਤੋਂ ਪੈਸੇ ਵਸੂਲਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਵਲੋਂ ਲੋਕਾਂ ਨੂੰ ਆਪਣੇ ਆਪ ਨੂੰ ਸੀ. ਆਈ. ਏ. ਦੇ ਅਧਿਕਾਰੀ ਦਸਿਆ ਜਾਂਦਾ ਸੀ ਅਤੇ ਟਾਈਮ ਟੂ ਟਾਈਮ ਤੇ ਏਰੀਆ ਬਦਲਦੇ ਰਹਿੰਦੇ ਸਨ ਤੇ ਚਾਰ ਵਿਚੋਂ ਇਕ ਵਿਅਕਤੀ ਆਪਣੇ ਆਪ ਨੂੰ ਐਸ. ਐਚ. ਓ. ਦੱਸਦਾ ਸੀ ਅਤੇ ਬਾਕੀ ਗੰਨਮੈਨ ਬਣ ਜਾਂਦੇ ਸਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਵਲੋਂ ਨਕਲੀ ਪੁਲਸ ਮੁਲਾਜਮ ਬਣ ਕੇ ਲੋਕਾਂ ਤੋਂ ਪੈਸੇ ਵਸੂਲਣ ਦੇ ਮਾਮਲੇ ਵਿਚ ਜੋ ਤਿੰਨ ਵਿਅਕਤੀਆਂ (Three individuals) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਪੁਲਸ ਦੀ ਵਰਦੀ, ਇਕ ਗੱਡੀ ਤੇ ਕੁੱਝ ਨਗਦੀ ਵੀ ਬਰਾਮਦ ਕੀਤੀ ਗਈ ਹੈ ਜਦੋਂ ਕਿ ਉਕਤ ਗਿਰੋਹ ਦਾ ਚੌਥਾ ਵਿਅਕਤੀ ਹਾਲੇ ਫਰਾਰ ਹੈ ।ਪੁਲਸ ਵਲੋਂ ਗਿਰੋਹ ਦੇ ਮੈਂਬਰਾਂ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ।

Advertisement

punjab hockey
Meeting