ਹਰਿਆਣਾ, 16 ਨਵੰਬਰ 2026 : ਹਰਿਆਣਾ (Haryana) ਦੇ ਸ਼ਹਿਰ ਰੋਹਤਕ ਵਿਖੇ ਛੱਠ ਪੂਜਾ ਦੌਰਾਨ ਨੌਜਵਾਨਾਂ ਵਿਚਕਾਰ ਹੋਈ ਬਹਿਸ ਦੌਰਾਨ ਚਾਕੂਆਂ ਨਾਲ ਹਮਲੇੇ ਕਾਰਨ ਇਕ ਦੀ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ ਜਿਸ ਦੀ ਮੌਤ ਹੋ ਗਈ
ਮਿਲੀ ਜਾਣਕਾਰੀ ਅਨੁਸਾਰ ਰੋਹਤਕ ਵਿਖੇ ਛੱਠ ਪੂਜਾ ਦੌਰਾਨ ਜੋ ਕੁੱਝ ਨੌਜਵਾਨਾਂ ਵਿਚਕਾਰ ਹੋਈ ਬਹਿਸਬਾਜੀ ਜਦੋੋਂ ਝਗੜੇ ਵਿਚ ਬਦਲ ਗਈ ਤਾਂ ਝਗੜਾ ਇੰਨਾਂ ਵਧ ਗਿਆ ਕਿ ਨੌਜਵਾਨਾਂ ਨੇ ਇਕ ਦੂਸਰੇ ‘ਤੇ ਚਾਕੂਆਂ ਨਾਲ ਹਮਲਾ (Attack with knives) ਕਰ ਦਿੱਤਾ, ਜਿਸ ਕਾਰਨ ਇਕ ਨੌਜਵਾਨ ਦੀ ਜੋ ਮੌਤ ਹੋ ਗਈ ਦੀ ਪਛਾਣ ਵਿਰਕਮ ਦੇ ਤੌਰ ‘ਤੇ ਹੋਈ ਹੈ । ਜਦੋਂ ਕਿ ਜਖਮੀ ਨੌਜਵਾਨਾਂ ਵਿਚੋਂ 22 ਸਾਲਾ ਵਿੱਕੀ ਹਾਲੇ ਇਲਾਜ ਅਧੀਨ ਹੈ ।
ਕੀ ਦੱਸਿਆ ਥਾਣਾ ਮੁਖੀ ਨੇ
ਆਈ. ਐਮ. ਟੀ. ਥਾਣੇ ਦੇ ਐਸ. ਐਚ. ਓ. ਰਾਜਕਰਨ ਨੇ ਦੱਸਿਆ ਕਿ `ਘਾਟ` ‘ਤੇ ਝਗੜਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਮੌਕੇ `ਤੇ ਪਹੁੰਚੀ । ਪਤਾ ਲੱਗਿਆ ਹੈ ਕਿ ਦੋ ਨੌਜਵਾਨਾਂ ਨੂੰ ਚਾਕੂ ਦੇ ਜ਼ਖ਼ਮ ਲੱਗੇ ਸਨ । ਪੀ. ਜੀ. ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਦੂਜਾ ਜ਼ਖ਼ਮੀ (Injured) ਹੈ । ਪੁਲਸ ਫਿਲਹਾਲ ਮੌਕੇ `ਤੇ ਜਾਂਚ ਕਰ ਰਹੀ ਹੈ ।









