Patiala Help Club Logo

ਅਪਾਰਟਮੈਂਟਸ ਵਿੱਚ ਅੱਗ ਲੱਗਣ ਕਾਰਨ ਮਾਂ-ਪੁੱਤਰ ਜਿਊਂਦੇ ਸੜੇ

ਕਾਨਪੁਰ, 16 ਨਵੰਬਰ 2026 : ਉਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਖੇ ਰਾਧਿਕਾ ਅਪਾਰਟਮੈਂਟ ਵਿਖੇ ਅੱਗ ਲੱਗਣ (Catching fire) ਦੇ ਕਾਰਨ ਮਾਂ-ਪੁੱਤਰ ਦੇ ਜਿਊਂਦਾ ਹੀ ਸੜ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ-ਕੌਣ ਹਨ ਮ੍ਰਿਤਕਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਵਿਖੇ ਰਾਧਿਕਾ ਅਪਾਰਟਮੈਂਟ ਵਿਖੇ ਜੋ ਅੱਜ ਸਵੇਰ ਵੇਲੇ ਅਚਾਨਕ ਹੀ ਅੱਗ ਲੱਗ ਗਈ ਦੇ ਵਿਚ ਜੋ ਮਾਂ-ਪੁੱਤਰ ਜਿਊਂਦੇ ਹੀ ਸੜ ਗਏ ਵਿਚ ਦੋਹਾਂ ਦੀ ਪਛਾਣ 48 ਸਾਲਾ ਮਹਿਲਾ ਰਾਖੀ ਸਾਹੂ ਅਤੇ 15 ਸਾਲਾ ਬੱਚਾ ਪ੍ਰੰਜੁਲ ਉਰਫ ਪ੍ਰੰਜੁਲ ਬਾਥਮ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਤੋਂ ਇਲਾਵਾ ਅੱਗ ਵਿਚ ਕਈ ਹੋਰ ਲੋਕ ਝੁਲਸ ਵੀ ਗਏ ਹਨ ।

ਫਾਇਰ ਬ੍ਰਿਗੇਡ ਤੇ ਪੁਲਸ ਨੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਅੱਗ ਲੱਗਣ ਵਾਲੇ ਘਟਨਾਕ੍ਰਮ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ (Fire Brigade) ਤੇ ਪੁਲਸ ਦੀਆਂ ਟੀਮਾਂ ਮੌਕੇ ਤੇ ਪਹੁੰਚੀ ਗਈਆਂ ਅਤੇ ਮੌਕੇ ਦੀ ਕਾਰਵਾਈ ਸ਼ੁਰੂ ਕਰਦਿਆਂ ਅੱਗੇ ਤੇ ਕਾਬੂ ਪਾਇਆ । ਜਿਕਰਯੋਗ ਹੈ ਕਿ ਅੱਗ ਦੇ ਪਾਾਰਕਿੰਗ ਖੇਤਰ ਤੋਂ ਉਪਰ ਵਾਲੀ ਮੰਜਿ਼ਲਾਂ ਵੱਲ ਤੇਜੀ ਨਾਲ ਵਧਣ ਕਾਰਨ ਲੋਕਾਂ ਵਿਚ ਭਾਜੜਾਂ ਪੈ ਗਈਆਂ, ਜਿਸਦੇ ਚਲਦਿਆਂ ਲੋਕਾਂ ਨੇ ਬਾਲਕੋਨੀ ਵਿਚੋਂ ਹੀ ਛਾਲਾਂ ਮਾਰ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਏ ।

Advertisement

punjab hockey
Meeting