Patiala Help Club Logo

ਇੰਡੋਨੇਸ਼ੀਆ ਵਿਖੇ ਸਵੇਰ ਸਮੇਂ ਆਇਆ ਜਬਰਦਸਤ ਭੂਚਾਲ

ਜਕਾਰਤਾ, 17 ਨਵੰਬਰ 2026 : ਇੰਡੋਨੇਸ਼ੀਆ (Indonesia) ਦੇ ਤਟਵਰਤੀ ਖੇਤਰ ਵਿਖੇ ਅੱਜ ਸਵੇਰ ਵੇਲੇ ਇਕ ਬੇਹਦ ਸ਼ਕਤੀਸ਼ਾਲੀ ਭੂਚਾਲ (Earthquake) ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਤੀਬਰਤਾ ਵਾਲਾ ਸੀ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕੇ ਵਿੱਚ ਜੋ ਅੱਜ ਮੰਗਲਵਾਰ ਨੂੰ ਸਵੇਰੇ ਭੂਚਾਲ ਆਇਆ ਦੀ ਤੀਬਰਤਾ (Intensity) 6. 6 ਰਿਕਾਰਡ ਕੀਤੀ ਗਈ ਹੈ। ਜਿਸ ਦੇ ਝਟਕੇ ਸੈਂਕੜੇ ਕਿਲੋਮੀਟਰ ਦੂਰ ਗੁਆਂਢੀ ਦੇਸ਼ ਆਸਟ੍ਰੇਲੀਆ ਤੱਕ ਮਹਿਸੂਸ ਕੀਤੇ ਗਏ ਹਨ ।

ਕੀ ਸੀ ਭੂਚਾਲ ਦਾ ਕੇਂਦਰ ਬਿੰਦੂ

ਪ੍ਰਾਪਤ ਸੂਚਨਾ ਮੁਤਾਬਕ ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (United States Geological Survey) ਵਲੋਂ ਜਾਰੀ ਅੰਕੜਿਆਂ ਅਨੁਸਾਰ ਭੂਚਾਲ ਦਾ ਕੇਂਦਰ ਇੰਡੋਨੇਸ਼ੀਆ ਦੇ ਮਲੂਕੂ ਸੂਬੇ ਦੇ ਤੁਆਲ ਸ਼ਹਿਰ ਤੋਂ ਲਗਭਗ 148 ਕਿਲੋਮੀਟਰ ਪੱਛਮ-ਦੱਖਣ-ਪੱਛਮ ਵਿੱਚ ਬੰਦਾ ਸਾਗਰ ਹੇਠ 68 ਕਿਲੋਮੀਟਰ ਦੀ ਡੂੰਘਾਈ `ਤੇ ਸਥਿਤ ਸੀ । ਹਾਲਾਂਕਿ ਸ਼ੁਰੂਆਤੀ ਭੂਚਾਲ ਮਾਪਕ ਅੰਕੜਿਆਂ ਵਿੱਚ ਇਸ ਦੀ ਤੀਬਰਤਾ 7.4 ਤੱਕ ਦੱਸੀ ਗਈ ਸੀ, ਜਿਸ ਨੂੰ ਬਾਅਦ ਵਿੱਚ ਸੋਧ ਕੇ 6.6 ਕਰ ਦਿੱਤਾ ਗਿਆ ।

ਕਿਹੜੇ-ਕਿਹੜੇ ਖੇਤਰਾਂ ਵਿਚ ਮਹਿਸੂਸ ਕੀਤੇ ਗਏ ਝਟਕੇ

`ਜੀਓਸਾਇੰਸ ਆਸਟ੍ਰੇਲੀਆ` ਅਨੁਸਾਰ, ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6:41 ਵਜੇ ਆਏ ਇਸ ਭੂਚਾਲ ਕਾਰਨ ਆਸਟ੍ਰੇਲੀਆ ਦੇ ਡਾਰਵਿਨ, ਕੈਥਰੀਨ ਅਤੇ ਕੁਨੁਨੁਰਾ ਵਰਗੇ ਇਲਾਕਿਆਂ ਵਿੱਚ ਧਰਤੀ ਕੰਬ ਉੱਠੀ, ਜਿਸ ਨਾਲ ਸੁੱਤੇ ਪਏ ਸੈਂਕੜੇ ਲੋਕਾਂ ਦੀ ਨੀਂਦ ਖੁੱਲ੍ਹ ਗਈ। ਡਾਰਵਿਨ ਅਤੇ ਆਸ-ਪਾਸ ਦੇ ਇਲਾਕਿਆਂ ਦੇ 380 ਤੋਂ ਵੱਧ ਵਸਨੀਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਦਰਜ ਕਰਵਾਈ ਹੈ ।

Advertisement

punjab hockey
Meeting