Patiala Help Club Logo

100 ਸਾਲ ਪੁਰਾਣੇ ਪੁਲ ਖੜ੍ਹੇ ਹਨ ਅਕਾਲੀ-ਭਾਜਪਾ ਰਾਜ `ਚ ਬਣੇ ਪੁਲ ਟੁੱਟ ਰਹੇ : ਪੰਨੂ

ਚੰਡੀਗੜ੍ਹ, 20 ਨਵੰਬਰ 2026 : ‘ਆਪ’ ਦੇ ਮੀਡੀਆ ਇੰਚਾਰਜ (‘AAP’ Media In-charge) ਬਲਤੇਜ ਪਨੂੰ ਨੇ ਕਿਹਾ ਕਿ ਪੰਜਾਬ ਅੰਦਰ 100 ਸਾਲ ਪੁਰਾਣੇ ਪੁੱਲ ਖੜ੍ਹੇ ਹਨ ਪਰ ਅਕਾਲੀ-ਭਾਜਪਾ ਰਾਜ ਅੰਦਰ ਬਣੇ ਪੁੱਲ ਟੁੱਟ ਰਹੇ ਹਨ ।

ਪੰਜਾਬ ਵਿਚ 100 ਤੋਂ 125 ਸਾਲ ਪੁਰਾਣੇ ਅਜੇ ਵੀ ਹਨ ਖੜ੍ਹੇ : ਬਲਤੇਜ

ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ (Baltej Pannu) ਨੇ ਪਟਿਆਲਾ `ਚ ਭਾਖੜਾ ਨਹਿਰ `ਤੇ ਬਣਿਆ ਪੁਲ ਡਿੱਗਣ ਲਈ ਭਾਜਪਾ ਅਤੇ ਕੌਮੀ ਹਾਈਵੇਅ ਅਥਾਰਟੀ (ਐੱਨ. ਐੱਚ. ਏ.) ਦੀ ਸਖ਼ਤ ਆਲੋਚਨਾ ਕੀਤੀ ਅਤੇ ਉਸਾਰੀ ਤੇ ਰੱਖ-ਰਖਾਅ ਦੀ ਗੁਣਵੱਤਾ `ਤੇ ਸਵਾਲ ਉਠਾਏ । ਉਨ੍ਹਾਂ ਕਿਹਾ ਕਿ ਪੰਜਾਬ `ਚ 100 ਤੋਂ 125 ਸਾਲ ਪੁਰਾਣੇ ਪੁਲ ਅੱਜ ਵੀ ਮਜ਼ਬੂਤੀ ਨਾਲ ਖੜ੍ਹੇ ਹਨ, ਜਦਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਬਣਿਆ ਪੁਲ ਇਕ ਦਹਾਕੇ ਦੇ ਅੰਦਰ ਹੀ ਢਹਿ-ਢੇਰੀ ਹੋ ਗਿਆ ।

ਭਾਰੀ ਵਾਹਨਾਂ ਨੂੰ ਦੇਸ਼ ਦੇਣ ਦੀ ਥਾਂ ਸਪੱਸ਼ਟ ਕੀਤਾ ਜਾਵੇ ਪੁੱਲ ਕਿਊਂ ਡਿੱਗਿਆ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ `ਤੇ, ਜਿਸ `ਚ ਉਨ੍ਹਾਂ ਨੇ ਭਾਰੀ ਵਾਹਨਾਂ ਨੂੰ ਪੁਲ ਤੋਂ ਲੰਘਣ ਦੀ ਇਜਾਜ਼ਤ ਦੇਣ ਦੀ ਗੱਲ ਕਹੀ ਸੀ, ਪੰਨੂ ਨੇ ਕਿਹਾ ਕਿ ਭਾਰੀ ਵਾਹਨਾਂ ਨੂੰ ਦੋਸ਼ ਦੇਣ ਦੀ ਬਜਾਏ ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਪੁਲ ਕਿਉਂ ਡਿੱਗਿਆ ਅਤੇ ਇਸ ਲਈ ਕੌਣ ਜਿ਼ੰਮੇਵਾਰ ਹੈ ? ਉਨ੍ਹਾਂ ਮੰਗ ਕੀਤੀ ਕਿ ਮੈਜਿਸਟ੍ਰੇਟ ਜਾਂਚ ਸਿਰਫ਼ ਖਾਣਾ ਮੁਹੱਈਆ ਕਰਵਾਉਣ ਤੱਕ ਸੀਮਤ ਨਾ ਰਹੇ, ਸਗੋਂ ਉਸਾਰੀ ਅਤੇ ਰੱਖ-ਰਖਾਅ `ਚ ਹੋਈ ਲਾਪ੍ਰਵਾਹੀ ਲਈ ਜਵਾਬਦੇਹੀ ਵੀ ਤੈਅ ਕੀਤੀ ਜਾਵੇ ।

ਕਿਸਾਨ ਆਗੂ ਲੱਖੋਵਾਲ ਦੇ ਅਕਾਲੀ ਦਲ ਸਮਰਥਨ ਨੂੰ ਪਨੂੰ ਨੇ ਦਿੱਤਾ ਮੌਕਾਪ੍ਰਸਤੀ ਕਰਾਰ

ਉੱਧਰ ਪੰਨੂ ਨੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਮਰਥਨ ਦੇਣ ਦੇ ਐਲਾਨ `ਤੇ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ । ਉਨ੍ਹਾਂ ਲੱਖੋਵਾਲ ਦੇ ਇਸ ਕਦਮ ਨੂੰ ਮੌਕਾਪ੍ਰਸਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਸਾਹਮਣੇ ਉਨ੍ਹਾਂ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਅਜਮੇਰ ਸਿੰਘ ਲੱਖੋਵਾਲ ਸਾਲ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਦੌਰਾਨ ਮੰਡੀ ਬੋਰਡ ਦੇ ਚੇਅਰਮੈਨ ਰਹੇ ।

Advertisement

punjab hockey
Meeting