Patiala Help Club Logo

ਨਾਬਾਲਗ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਹੋਇਆ ਜਾਂਚ ਦੌਰਾਨ ਖੁਲਾਸਾ

ਚੰਡੀਗੜ੍ਹ, 23 ਨਵੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਨਾਬਾਲਗ ਵਿਦਿਆਰਥੀ (Minor student) ਦੇ ਕਤਲ ਮਾਮਲੇ ਵਿਚ ਪੁਲਸ ਜਾਂਚ ਦੌਰਾਨ ਇਕ ਅਹਿਮ ਖੁਲਾਸਾ ਹੋਣ ਦਾ ਸਮਾਚਾਰ ਹੈ ।

ਕੀ ਖੁਲਾਸਾ ਹੋਇਆ ਹੈ ਪੁਲਸ ਜਾਂਚ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 22 ਵਿਖੇ ਜੋ 22 ਅਕਤੂਬਰ ਨੂੰ ਇਕ ਨਾਬਾਲਗ 17 ਸਾਲਾ ਵਿਦਿਆਰਥੀ ਦਾ ਇਕ ਹੋਰ ਨਾਬਾਲਗ ਵਿਦਿਆਰਥੀ ਵਲੋਂ ਸ਼ੂਟਰਾਂ ਦੀ ਮਦਦ ਨਾਲ ਗੋਲੀਬਾਰੀ (Firing) ਕਰਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਪਕੜੇ ਗਏ ਨਾਬਾਲਗ ਮੁਲਜਮ ਵਲੋਂ ਹੀ ਸ਼ੂਟਰ ਮਨਮੇਹਰ ਪ੍ਰੀਤ ਸਿੰਘ ਨੂੰ ਫੋਨ ਕਰਕੇ ਚੰਡੀਗੜ੍ਹ ਬੁਲਾਇਆ ਗਿਆ ਸੀ ।

ਪੁਲਸ ਕਰ ਰਹੀ ਹੈ ਨਾਬਾਲਗ ਮੁਲਜਮ ਅਤੇ ਸ਼ੂਟਰਾਂ ਦੇ ਸੰਪਰਕ ਦੀ ਜਾਂਚ

ਪ੍ਰਾਪਤ ਸੂਚਨਾ ਮੁਤਾਬਕ ਚੰਡੀਗੜ੍ਹ ਪੁਲਸ (Chandigarh Police) ਵਲੋਂ ਇਸ ਗੱਲ ਦੀ ਤਹਿ ਤੱਕ ਜਾਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਨਾਬਾਲਗ ਅਤੇ ਸ਼ੂਟਰ ਵਿਚਕਾਰ ਸੰਪਰਕ ਕਦੋਂ ਤੋਂ ਸੀ ਅਤੇ ਕਤਲ ਦੀ ਪੂਰੀ ਸਾਜਿ਼ਸ਼ ਕਿਵੇਂ ਰਚੀ ਗਈ । ਜਾਂਚ ਟੀਮ ਵੱਲੋਂ ਫ਼ੋਨ ਕਾਲਾਂ ਦੇ ਵੇਰਵੇ, ਰੈਪਿਡੋ ਬੁਕਿੰਗ ਦਾ ਰਿਕਾਰਡ ਅਤੇ ਮੁਲਜ਼ਮਾਂ ਦੇ ਆਪਸੀ ਸਬੰਧਾਂ ਦੀਆਂ ਕੜੀਆਂ ਖੰਘਾਲੀਆਂ ਜਾ ਰਹੀਆਂ ਹਨ । ਦੱਸਣਯੋਗ ਹੈ ਕਿ ਉਕਤ ਵਾਰਦਾਤ ਦਾ ਮੁੱਖ ਕਾਰਨ ਪੁਲਸ ਜਾਂਚ ਮੁਤਾਬਕ ਕਰੀਬ ਡੇਢ ਸਾਲ ਪਹਿਲਾਂ ਸੋਸ਼ਲ ਮੀਡੀਆ `ਤੇ ਵੀਡੀਓ ਪੋਸਟ ਕਰਨ ਨੂੰ ਲੈ ਕੇ ਨੈਤਿਕ ਅਤੇ ਕੁਝ ਨੌਜਵਾਨਾਂ ਵਿਚਕਾਰ ਵਿਵਾਦ ਸ਼ੁਰੂ ਹੋਇਆ ਸੀ । ਵਾਰਦਾਤ ਵਾਲੇ ਦਿਨ ਵੀ ਦੋਵਾਂ ਧਿਰਾਂ ਵਿਚਾਲੇ ਸੈਕਟਰ-44 ਵਿੱਚ ਝਗੜਾ ਹੋਇਆ ਸੀ ।

Advertisement

punjab hockey
Meeting