Patiala Help Club Logo

ਗੁਰਦਾਸਪੁਰ ਤੋਂ ਸ੍ਰੀਗੰਗਾਨਗਰ ਰੇਲਵੇ ਟਰੈਕ ਧਮਾਕਾ ਮਾਮਲੇ ’ਚ ਨੌਜਵਾਨ ਗ੍ਰਿਫ਼ਤਾਰ

ਗੁਰਦਾਸਪੁਰ, 23 ਨਵੰਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਤੋਂ ਰਾਜਸਥਾਨ ਪੁਲਸ ਵਲੋਂ ਸ੍ਰੀਗੰਗਾਨਗਰ ਰੇਲਵੇ ਟਰੈਕ ਧਮਾਕੇ ਮਾਮਲੇ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸ੍ਰੀਗੰਗਾਨਗਰ ਰੇਲਵੇ ਟਰੈਕ ਧਮਾਕੇ (Sri Ganganagar Railway Track Blasts) ਦੇ ਮਾਮਲੇ ਦੀ ਜਾਂਚ ਕਰ ਰਹੀ ਰਾਜਸਥਾਨ ਪੁਲਸ ਵਲੋਂ ਜੋ ਇੱਕ ਵੱਡੀ ਅੱਤਵਾਦੀ ਸਾਜਿ਼ਸ਼ ਦੀਆਂ ਕੜੀਆਂ ਜੋੜਦਿਆਂ ਗੁਰਦਾਸਪੁਰ ਜਿ਼ਲ੍ਹੇ ਤੋਂ ਇੱਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਗੁਰਦਾਸਪੁਰ ਨੇੜਲੇ ਪਿੰਡ ਸ਼ਹੂਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ ।

ਸ੍ਰੀਗੰਗਾਨਗਰ ਪੁਲਸ ਨੇ ਹਰਪ੍ਰੀਤ ਨੂੰ ਕੀਤਾ ਹੈ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫ਼ਤਾਰ

ਜਾਂਚ ਅਧਿਕਾਰੀ ਆਈ. ਪੀ. ਐੱਸ. ਨਿਤਿਨ ਚੌਧਰੀ ਮੁਤਾਬਕ ਸ੍ਰੀਗੰਗਾਨਗਰ ਪੁਲਿਸ (Sri Ganganagar Police) ਨੇ ਹਰਪ੍ਰੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਹੈ । ਉਹ ਪਹਿਲਾਂ ਹੀ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਸੀ ਅਤੇ ਰਿਮਾਂਡ ’ਤੇ ਸੀ। ਪੁਲਿਸ ਨੂੰ ਤਕਨੀਕੀ ਸਬੂਤ ਮਿਲਣ ਤੋਂ ਬਾਅਦ ਉਸ ਨੂੰ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ । ਜਾਂਚ ਦੌਰਾਨ ਉਸ ਦੇ ਕਥਿਤ ਪਾਕਿਸਤਾਨੀ ਸਬੰਧ ਵੀ ਸਾਹਮਣੇ ਆਏ ਹਨ ।

ਪੁਲਸ ਕਰ ਰਹੀ ਹੈ ਧਮਾਕੇ ਸਬੰਧੀ ਹੋਰ ਪੁੱਛਗਿੱਛ

ਜਿ਼ਕਰਯੋਗ ਹੈ ਕਿ ਹਰਪ੍ਰੀਤ ਸਿੰਘ ਪਹਿਲਾਂ ਹੀ ਇੱਕ ਹੋਰ ਗੰਭੀਰ ਮਾਮਲੇ ਵਿੱਚ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਸੀ । ਰਾਜਸਥਾਨ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ ਸ੍ਰੀਗੰਗਾਨਗਰ ਲੈ ਗਈ ਹੈ । ਸ੍ਰੀਗੰਗਾਨਗਰ ਪੁਲਿਸ ਮੁਲਜ਼ਮ ਹਰਪ੍ਰੀਤ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਸਰਹੱਦ ਪਾਰ ਬੈਠੇ ਅੱਤਵਾਦੀ ਆਕਾਵਾਂ ਦੇ ਨੈੱਟਵਰਕ ਅਤੇ ਇਸ ਮਾਡਿਊਲ ਨਾਲ ਜੁੜੇ ਹੋਰ ਸ਼ੱਕੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇ ।

 

Advertisement

punjab hockey
Meeting