ਪੰਚਕੂਲਾ, 24 ਨਵੰਬਰ 2026 : ਹਰਿਆਣਾ (Haryana) ਦੇ ਪੰਚਾਇਤੀ ਰਾਜ ਵਿਭਾਗ ਦੇ ਬੈਂਕ ਖਾਤਿਆਂ ਵਿੱਚ ਕਰੀਬ 74.70 ਲੱਖ ਰੁਪਏ ਦਾ ਡਿਜੀਟਲ ਘਪਲਾ (Digital Scam) ਸਾਹਮਣੇ ਆਉਣ ਦਾ ਸਮਾਚਾਰ ਹੈ ।
ਕਿੰਨੇ ਕਰੋੜ ਦਾ ਘਪਲਾ ਆਇਆ ਹੈ ਸਾਹਮਣੇ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਪੰਚਾਇਤੀ ਰਾਜ ਵਿਭਾਗ (Panchayati Raj Department) ਦੇ ਬੈਂਕ ਖਾਪਿਤਆਂ ਵਿਚ ਜੋ ਕਰੀਬ 100 ਕਰੋੜ ਤੋਂ ਵੀ ਵਧ ਦਾ ਘਪਲਾ ਸਾਹਮਣੇ ਆਇਆ ਦਾ ਉਦੋਂ ਪਤਾ ਚੱਲਿਆ ਜਦੋਂ ਨੋਇਡਾ ਦੀ ਇੱਕ ਕੰਪਨੀ ਦੇ ਖਾਤੇ ਵਿੱਚ ਜਿਸ ਵਿੱਚ ਸਿਰਫ਼ 100 ਰੁਪਏ ਦਾ ਬੈਲੈਂਸ ਸੀ ਅਚਾਨਕ 74.70 ਲੱਖ ਰੁਪਏ ਜਮ੍ਹਾਂ ਹੋ ਗਏ । ਬੈਂਕ ਵੱਲੋਂ ਭੇਜੀ ਗਈ ਅਲਰਟ ਈ-ਮੇਲ ਰਾਹੀਂ ਇਸ ਧੋਖਾਧੜੀ ਦਾ ਪਰਦਾਫਾਸ਼ ਹੋਇਆ ।
ਕਿੰਨੀਆਂ ਪੰਚਾਇਤਾਂ ਦੇ ਖਾਤਿਆਂ ਵਿਚੋਂ ਕਰੋੜਾਂ ਕੱਢਵਾਏ ਗਏ
ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਅੱਗੇ ਵਧਣ ਤੇ ਪਤਾ ਲੱਗਿਆ ਕਿ ਇਹ ਰਕਮ ਪੂਰੇ ਘਪਲੇ ਦਾ ਇੱਕ ਫ਼ੀਸਦੀ ਵੀ ਨਹੀਂ ਹੈ, ਕਿਉਂਕਿ ਸਰਪੰਚਾਂ ਅਤੇ ਅਧਿਕਾਰੀਆਂ ਦੇ ਡਿਜੀਟਲ ਦਸਤਖ਼ਤ (ਡੋਂਗਲ) ਤੋਂ ਬਿਨਾਂ ਹੀ 7 ਪੰਚਾਇਤਾਂ ਦੇ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਕਢਵਾ ਕੇ ਹਜ਼ਾਰਾਂ ਖਾਤਿਆਂ ਵਿੱਚ ਵੰਡੇ ਜਾ ਚੁੱਕੇ ਹਨ ।
ਲੈਣ ਦੇਣ ਵੇਲੇ ਕਰੀਬ 80 ਫੀਸਦੀ ਵਰਤੋਂ ਹੋਈ ਧੋਖਾਧੜੀ ਲਈ
ਹੈਰਾਨੀ ਦੀ ਗੱਲ ਇਹ ਹੈ ਕਿ ਦੀਵਾਲੀ ਤੋਂ ਬਾਅਦ ਪੰਚਾਇਤ ਵਿਭਾਗ ਦੇ ਖਾਤਿਆਂ ਵਿੱਚੋਂ ਜਿੰਨੇ ਵੀ ਲੈਣ-ਦੇਣ ਹੋਏ ਹਨ, ਉਨ੍ਹਾਂ ਵਿੱਚੋਂ ਕਰੀਬ 80 ਫ਼ੀਸਦੀ ਦੀ ਵਰਤੋਂ ਧੋਖਾਧੜੀ (Fraud) ਲਈ ਕੀਤੀ ਗਈ ਹੈ । ਹੁਣ ਇਸ ਵੱਡੇ ਘਪਲੇ ਨੂੰ ਲੈ ਕੇ ਬੈਂਕ ਅਤੇ ਨਿੱਜੀ ਸਰਵਰ ਕੰਪਨੀ `ਆਸਟੇਅਰ` ਵੀ ਆਹਮੋ-ਸਾਹਮਣੇ ਹਨ । ਵਿਭਾਗ ਇਸ ਨੂੰ ਬੈਂਕ ਦੇ ਸਿਸਟਮ ਦੀ ਗ਼ਲਤੀ ਦੱਸ ਰਿਹਾ ਹੈ, ਜਦਕਿ ਪੰਜਾਬ ਨੈਸ਼ਨਲ ਬੈਂਕ ਨੇ `ਸਹੀ ਆਈਪੀ ਐਡਰੈੱਸ` ਦਾ ਹਵਾਲਾ ਦਿੰਦਿਆਂ ਪੋਰਟਲ ਹੈਕ ਹੋਣ ਦਾ ਖ਼ਦਸ਼ਾ ਜਤਾਇਆ ਹੈ ।












