ਸੰਗਰੂਰ, 25 ਨਵੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਸੰਗਰੂਰ ਵਿਖੇ ਅਚਾਨਕ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕਰਕੇ ਨਿਰੀਖਣ (Observation) ਕੀਤਾ ਗਿਆ ਹੈ ।
ਕਿਹੜੇ-ਕਿਹੜੇ ਦਫ਼ਤਰਾਂ ਦੀ ਕੀਤੀ ਗਈ ਚੈਕਿੰਗ
ਮਿਲੀ ਜਾਣਕਾਰੀ ਅਨੁਸਾਰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਵਲੋਂ ਜੋ ਸਰਕਾਰੀ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਅਤੇ ਕੰਮਕਾਜ ਵਿੱਚ ਅਨੁਸ਼ਾਸਨ ਯਕੀਨੀ ਬਣਾਉਣ ਲਈ ਸਖ਼ਤੀ ਵਧਾਉਣੀ ਸ਼ੁਰੂ ਕਰਨ ਕਰਨ ਦੇ ਚਲਦਿਆਂ ਸੰਗਰੂਰ ਵਿਖੇ ਵੱਖ-ਵੱਖ ਦਫ਼ਤਰਾਂ ਦਾ ਅਚਾਨਕ ਨਿਰੀਖਣ ਕੀਤਾ ਗਿਆ ਹੈ ਵਿਚ ਜੀ. ਐੱਸ. ਟੀ. ਅਤੇ ਆਬਕਾਰੀ ਵਿਭਾਗ ਸ਼ਾਮਲ ਹਨ ।
ਕਿਸ ਤਰ੍ਹਾਂ ਕੀਤਾ ਗਿਆ ਚੀਮਾ ਵਲੋਂ ਨਿਰੀਖਣ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਦਫ਼ਤਰਾਂ ਵਿਚ ਪਹੁੰਚਣ `ਤੇ ਵਿੱਤ ਮੰਤਰੀ ਚੀਮਾ ਵਲੋਂ ਸਟਾਫ਼ ਦੀ ਹਾਜ਼ਰੀ ਦਾ ਰਿਕਾਰਡ ਮੰਗਿਆ ਅਤੇ ਰਜਿਸਟਰ ਦੀ ਜਾਂਚ ਕੀਤੀ । ਉਨ੍ਹਾਂ ਦੇਖਿਆ ਕਿ ਕੀ ਕਰਮਚਾਰੀ ਸਮੇਂ ਸਿਰ ਆਪਣੀ ਡਿਊਟੀ `ਤੇ ਪਹੁੰਚ ਰਹੇ ਸਨ । ਨਿਰੀਖਣ ਦੌਰਾਨ ਚੀਮਾ ਨੇ ਹਾਜ਼ਰੀ ਪ੍ਰਣਾਲੀ ਅਤੇ ਦਫ਼ਤਰ ਦੇ ਸਮੁੱਚੇ ਕੰਮਕਾਜ ਬਾਰੇ ਪੁੱਛ-ਗਿੱਛ ਕੀਤੀ । ਕਰਮਚਾਰੀਆਂ ਦੇ ਡਿਊਟੀ `ਤੇ ਦੇਰੀ ਨਾਲ ਆਉਣ ਦੀ ਆਦਤ `ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦੀ ਨੂੰ ਨਜ਼ਰਅੰਦਾਜ਼ ਕਰਨਾ ਸਵੀਕਾਰਯੋਗ ਨਹੀਂ ਹੈ ।
ਕੀ ਹੈ ਸਰਕਾਰ ਦਾ ਮੁੱਖ ਉਦੇਸ਼
ਕਰਮਚਾਰੀਆਂ ਦੀ ਲਾਪਰਵਾਹੀ ਆਮ ਲੋਕਾਂ ਦੇ ਕੰਮ `ਤੇ ਸਿੱਧਾ ਅਸਰ ਪਾਉਂਦੀ ਹੈ। ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ ਅਤੇ ਫਾਈਲਾਂ `ਤੇ ਕਾਰਵਾਈ ਸਮੇਂ ਸਿਰ ਕੀਤੀ ਜਾਵੇ ।












