Patiala Help Club Logo

ਭਾਜਪਾ ਕਰਦੀ ਹੈ ਸਿਰਫ਼ ਆਪਣੇ ਪੁਰਾਣੇ ਆਗੂਆਂ ਤੇ ਭਰੋਸਾ : ਕੈ. ਅਮਰਿੰਦਰ ਸਿੰਘ

ਪਟਿਆਲਾ, 27 ਨਵੰਬਰ 2026 : ਪੰਜਾਬ ਦੇ ਸਾਬਕਾ ਮੁੱਖ ਮੰਤਰੀ (Former Chief Minister) ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਭਾਜਪਾ ਸਿਰਫ਼ ਆਪਣੇ ਪੁਰਾਣੇ ਆਗੂਆਂ ‘ਤੇ ਹੀ ਭਰੋਸਾ ਕਰਦੀ ਹੈ ।

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਹੋਰ ਕੀ-ਕੀ ਆਖਿਆ ਕੈਪਟਨ ਨੇ

ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਮੋਦੀ ਨੂੰ ਸਪੱਸ਼ਟ ਪੁੱਛਿਆ ਗਿਆ ਹੈ ਕਿ ਪੰਜਾਬ ਵਿਚ ਮੇਰੀ ਕੋਈ ਲੋੜ ਜਾਂ ਨਹੀਂ । ਉਨ੍ਹਾਂ ਭਾਜਪਾ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਉਨ੍ਹਾਂ ਨੂੰ ਪੰਜ ਸਾਲ ਹੋ ਗਏ ਹਨ, ਪਰ ਨਾ ਦਿੱਲੀ ਅਤੇ ਨਾ ਹੀ ਪੰਜਾਬ ਵਿਚ ਕਿਸੇ ਨੇ ਉਨ੍ਹਾਂ ਤੋਂ ਕਦੇ ਸਿਆਸੀ ਸਲਾਹ ਲਈ ਹੈ ।

ਮੋਦੀ ਦੇ ਪੁੱਛਣ ‘ਤੇ ਕੈਪਟਨ ਨੇ ਕੀ ਦਿੱਤਾ ਜਵਾਬ

ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਨਰੇਂਦਰ ਮੋਦੀ ਨੂੰ ਪੁੱਛੇ ਗਏ ਸਵਾਲ ਤੇ ਜਦੋਂ ਪ੍ਰਧਾਨ ਮੰਤਰੀ ਮੋਦੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਇਸ ਦਾ ਕੀ ਮਤਲਬ ਹੈ ਤਾਂ ਉਨ੍ਹਾਂ ਜਵਾਬ ਦਿਤਾ ਕਿ ਭਾਜਪਾ ਵਿਚ ਆਇਆਂ ਮੈਨੂੰ ਪੰਜ ਸਾਲ ਹੋ ਗਏ ਹਨ ਪਰ ਪੰਜਾਬ ਵਿਚ ਉਨ੍ਹਾਂ ਦੀਆਂ ਸੇਵਾਵਾਂ ਲੈਣ ਦੀ ਲੋੜ ਨਹੀਂ ਸਮਝੀ ਗਈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ 60 ਸਾਲ ਦਾ ਤਜਰਬਾ ਹੈ ਪਰ ਪਾਰਟੀ ਬਾਹਰਲੇ ਸੂਬਿਆਂ ਤੋਂ ਆਗੂ ਭੇਜ ਕੇ ਪੰਜਾਬ ਦੇ ਮਾਮਲਿਆਂ ਦੀ ਜ਼ਿੰਮੇਵਾਰੀ ਸੌਂਪਦੀ ਹੈ । ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਲੈਣਾ ਬੇਹੱਦ ਮੁਸ਼ਕਲ ਹੈ। ਕਈ ਵਾਰ ਸਾਲ ਵਿਚ ਇਕ ਵਾਰ ਹੀ ਮੁਲਾਕਾਤ ਹੋ ਪਾਉਂਦੀ ਹੈ ।

ਮੈਨੂੰ ਪਾਰਟੀ ਪੁੱਛਿਆ ਨਹੀਂ ਜਾਂਦਾ ਬਲਕਿ ਦੱਸਿਆ ਜਾਂਦਾ ਹੈ ਕੀ ਕਕਰਨਾ ਹੈ : ਕੈਪਟਨ

ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਵਿਚ ਉਨ੍ਹਾਂ ਨੂੰ ਇਹ ਨਹੀਂ ਪੁੱਛਿਆ ਜਾਂਦਾ ਕਿ ਕੀ ਕਰਨਾ ਚਾਹੀਦਾ ਹੈ, ਸਗੋਂ ਸਿਰਫ਼ ਇਹ ਦੱਸਿਆ ਜਾਂਦਾ ਹੈ ਕਿ ਕੀ ਕਰਨਾ ਹੈ । ਉਨ੍ਹਾਂ ਦਾਅਵਾ ਕੀਤਾ ਕਿ ਦੂਜੇ ਸੂਬਿਆਂ ਵਿਚ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਆਏ ਆਗੂਆਂ ਨਾਲ ਅਜਿਹਾ ਹੀ ਵਰਤਾਅ ਹੁੰਦਾ ਹੈ । ਇਸ ਦੇ ਉਲਟ ਉਨ੍ਹਾਂ ਕਾਂਗਰਸ ਦੀ ਕਾਰਜਸ਼ੈਲੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਦੇਰ ਰਾਤ ਵੀ ਪਾਰਟੀ ਪ੍ਰਧਾਨ ਨਾਲ ਸਿੱਧੀ ਸਿਆਸੀ ਚਰਚਾ ਹੋ ਜਾਂਦੀ ਸੀ ।

ਕਾਂਗਰਸ ਹਾਈਕਮਾਨ ਦੀ ਸਖ਼ਤੀ ਕਰ ਸਕਦੀ ਹੈ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਪੈਦਾ

ਕੈਪਟਨ ਨੇ ਪੰਜਾਬ ਕਾਂਗਰਸ ਦੀ ਧੜੇਬੰਦੀ ’ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਬਾਜਵਾ, ਚੰਨੀ ਅਤੇ ਪਰਗਟ ਸਿੰਘ ਵਰਗੇ ਆਗੂਆਂ ਦੇ ਵੱਖ-ਵੱਖ ਧੜੇ ਬਣੇ ਹੋਏ ਹਨ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਹਾਈਕਮਾਨ ਸਖ਼ਤੀ ਦਿਖਾ ਕੇ ਸਾਰਿਆਂ ਨੂੰ ਇਕਜੁੱਟ ਕਰ ਦੇਵੇ ਤਾਂ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ ।

Advertisement

punjab hockey
Meeting