Patiala Help Club Logo

ਦੋ ਕਾਰਾਂ ਦੀ ਹੋਈ ਆਪਸੀ ਟੱਕਰ ਦੌਰਾਨ ਛੇ ਵਿਅਕਤੀ ਹੋਏ ਗੰਭੀਰ ਜਖਮੀ

ਪਠਾਨਕੋਟ, 27 ਨਵੰਬਰ 2026 : ਪੰਜਾਬ ਦੇ ਜਿਲਾ ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ (Pathankot-Jammu National Highway) ‘ਤੇ ਦੋ ਕਾਰਾਂ ਦੀ ਆਪਸ ਵਿਚ ਹੋਈ ਟੱਕਰ ਦੌਰਾਨ ਛੇ ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ।

ਰੋਡ ਸੇਫਟੀ ਟੀਮ ਨੇ ਮੌਕੇ ‘ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ `ਤੇ ਮਾਧੋਪੁਰ ਡਿਫੈਂਸ ਰੋਡ ਟੀ-ਪੁਆਇੰਟ `ਤੇ ਜੋ ਇਕ ਤੇਜ ਰਫ਼ਤਾਰ ਕਾਰ ਦੀ ਦੂਸਰੀ ਕਾਰ ਨਾਲ ਆਹਮੋ-ਸਾਹਮਣੇ ਹੋਈ ਟੱਕਰ ਕਾਰਨ ਛੇ ਵਿਅਕਤੀ ਜਖਮੀ ਹੋ ਗਏ ਹਨ ਵਿਚ ਇੱਕ ਛੋਟੀ ਬੱਚੀ ਅਤੇ ਤਿੰਨ ਔਰਤਾਂ ਵੀ ਸ਼ਾਮਲ ਹਨ ਵਾਲੇ ਸੜਕ ਹਾਦਸੇ (Road Accidents) ਦੇ ਪੀੜ੍ਹਤਾਂ ਦੀ ਮਦਦ ਕਰਨ ਲਈ ਰੋਡ ਸੇਫਟੀ ਨੇ ਮੌਕੇ ‘ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਸ਼ੁੁਰੂ ਕੀਤੀ ।

ਕੀ ਦੱਸਿਆ ਕਾਰ ਦੇ ਡਰਾਈਵਰ ਨੇ

ਪ੍ਰਾਪਤ ਸੂਚਨਾ ਮੁਤਾਬਕ ਇਕ ਕਾਰ ਦੇ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਧਾਰਮਿਕ ਅਸਥਾਨ ਸ੍ਰੀ ਕੀਰਤਪੁਰ ਸਾਹਿਬ ਗਏ ਸਨ, ਉੱਥੇ ਇੱਕ ਮ੍ਰਿਤਕ ਰਿਸ਼ਤੇਦਾਰ ਦੀਆਂ ਅਸਥੀਆਂ ਜਲ ਵਿੱਚ ਪ੍ਰਵਾਹ ਕਰਨ ਤੋਂ ਬਾਅਦ ਉਹ ਵਾਪਸ ਜੰਮੂ ਸਥਿਤ ਆਪਣੇ ਘਰ ਪਰਤ ਰਹੇ ਸਨ ।

ਦੂਸਰੀ ਕਾਰ ਦੇ ਡਰਾਈਵਰ ਨੇ ਕੀ ਦੱਸਿਆ

ਉਕਤ ਵਾਪਰੇ ਸੜਕ ਹਾਦਸੇ ਵਿਚ ਨੁਕਸਾਾਨੀ ਗਈ ਕਾਰ ਦੇ ਡਰਾਈਵਰ ਰਾਹੁਲ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਹ ਕਠੂਆ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ । ਉਸ ਅਨੁਸਾਰ ਹਾਈਵੇਅ `ਤੇ ਆਵਾਜਾਈ ਵਿੱਚ ਵਿਘਨ ਪਿਆ ਹੋਇਆ ਸੀ ਕਿਉਂਕਿ ਸੜਕ ਦਾ ਇੱਕ ਪਾਸਾ ਬੰਦ ਸੀ । ਨਤੀਜੇ ਵਜੋਂ ਜਦੋਂ ਉਹ ਆਪਣੀ ਕਾਰ ਨੂੰ ਦੂਜੀ ਲੇਨ ਵਿੱਚੋਂ ਕੱਢਣ ਦੀ ਕੋਸਿ਼ਸ਼ ਕਰ ਰਿਹਾ ਸੀ ਤਾਂ ਉਸ ਦੀ ਗੱਡੀ ਸਾਹਮਣੇ ਤੋਂ ਆ ਰਹੀ ਇੱਕ `ਅਰਟਿਗਾ` ਕਾਰ ਨਾਲ ਟਕਰਾ ਗਈ ।

Advertisement

punjab hockey
Meeting