ਉਤਰ ਪ੍ਰਦੇਸ਼, 28 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਯਾਗਰਾਜ ਦੇ ਗੰਗਾਪੁਰ ਦੇ ਸਿ਼ੰਗਵੇਰਪੁਰ ਧਾਮ ਖੇਤਰ ਵਿਚ ਨਾਬਾਲਗ ਨਾਲ ਸਮੂਹ ਜਬਰ ਜਨਾਹ (Rape) ਕੀਤਾ ਗਿਆ ਹੈ ।
ਪੁਲਸ ਨੇ ਕੀਤਾ ਚਾਰ ਲੜਕਿਆਂ ਵਿਰੁੱਧ ਕੇਸ ਦਰਜ
ਮਿਲੀ ਜਾਣਕਾਰੀ ਅਨੁਸਾਰ ਸਿ਼ੰਗਵੇਰਪੁਰ ਧਾਮ ਖੇਤਰ ਵਿਚ ਨਾਬਾਲਗ ਨਾਲ ਸਮੂਹ ਜਬਰ ਜਨਾਹ ਕੀਤਾ ਗਿਆ ਹੈ ਦੇ ਮਾਮਲੇ ਵਿਚ ਪੁਲਸ ਵਲੋਂ ਚਾਰ ਲੜਕਿਆਂ ਵਿਰੁੱਧ ਨਾਬਾਲਗ (Minor) 7 ਸਾਲਾ ਮਾਸੂਮ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਕੇੇਸ ਦਰਜ ਕਰਕੇ ਚਾਰਾਂ ਲੜਕਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਚਾਰ ਲੜਕਿਆਂ ਵੱਲੋਂ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਜਦੋਂ ਬੱਚੀ ਦੀ ਹਾਲਤ ਗੰਭੀਰ ਹੋ ਗਈ ਤਾਂ ਮੁਲਜ਼ਮ ਉਸ ਨੂੰ ਮਰਨ ਕਿਨਾਰੇ ਛੱਡ ਕੇ ਫਰਾਰ ਹੋ ਗਏ।
ਕੀ ਦੋਸ਼ ਲਗਾਇਆ ਗਿਆ ਹੈ ਪੀੜ੍ਹਤ ਪਰਿਵਾਰ ਵਲੋਂ
ਉਕਤ ਵਾਪਰੇ ਜਬਰ ਜਨਾਹ ਦੇ ਘਟਨਾਕ੍ਰਮ ਸਬੰਧੀ ਸਿ਼ਕਾਇਤ ਕਰਨ ਪਹੁੰਚੇ ਪੀੜ੍ਹਤ ਪਰਿਵਾਰ ਨੇ ਦੋਸ਼ ਲਗਾਇਆ ਕਿ ਸਿ਼ੰਗਵੇਰਪੁਰ ਪੁਲਸ ਚੌਂਕੀ ਵਿਖੇ ਉਨ੍ਹਾਂ ਦੀ ਸਿ਼ਕਾਇਤ ਦਰਜ ਕਰਨ ਦੀ ਥਾਂ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ ਗਿਆ, ਜਿਸਦੇ ਚਲਦਿਆਂ ਉਨ੍ਹਾਂ ਵਲੋਂ ਨਵਾਬਗੰਜ ਪੁਲਸ ਥਾਣੇ ਪਹੰੁਚ ਕੇ ਮੁਲਜਮਾਂ ਵਿਰੁੱਧ ਕੇਸ ਦਰਜ (Case registered) ਕਰਵਾਇਆ ਗਿਆ ।
ਕੀ ਆਖਣਾ ਹੈ ਨਵਾਬਗੰਜ ਥਾਣਾ ਮੁਖੀ ਦਾ
ਪ੍ਰਾਪਤ ਸੂਚਨਾ ਮੁਤਾਬਕ ਨਵਾਬਗੰਜ ਥਾਣਾ ਇੰਚਾਰਜ ਪੰਕਜ ਅਵਸਥੀ ਦਾ ਕਹਿਣਾ ਹੈ ਕਿ ਐੱਫ. ਆਈ. ਆਰ. ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਬੱਚੀ ਦੇ ਬਿਆਨਾਂ, ਮੈਡੀਕਲ ਜਾਂਚ ਅਤੇ ਹੋਰ ਸਬੂਤਾਂ ਦੇ ਆਧਾਰ `ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।












