Patiala Help Club Logo

ਬਹਿਰਾਈਚ `ਚ ਤੇਂਦੂਏ ਨੇ ਔਰਤ ਨੂੰ ਹਮਲਾ ਕਰਕੇ ਜਾਨੋਂ ਮਾਰ ਦਿੱਤਾ

ਬਹਿਰਾਈਚ, 26 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਬਹਿਰਾਈਚ ਵਿਖੇ ਇਕ ਜੰਗਲੀ ਤੇਂਦੂਏ ਵਲੋਂ ਹਮਲਾ ਕਰਕੇ ਇਕ ਔਰਤ ਨੂੰ ਜਾਨੋਂ ਮਾਰ (Kill) ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਹਿਰਾਈਚ (Bahraich) `ਚ ਕਟਾਰਨੀਆ ਘਾਟ ਵਾਈਲਡ ਲਾਈਫ ਡਿਵੀਜ਼ਨ ਦੀ ਸੁਜੌਲੀ ਰੇਂਜ `ਚ ਜੋ ਗੰਨੇ ਦੇ ਖੇਤ `ਚੋਂ ਨਿਕਲੇ ਇਕ ਤੇਂਦੁਏ (Leopards) ਨੇ ਇਕ ਔਰਤ `ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ਦੀ ਪਛਾਣ 35 ਸਾਲਾ ਮਮਤਾ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਡਵੀਜ਼ਨਲ ਫਾਰੈਸਟ ਅਧਿਕਾਰੀ ਨੇ

ਡਿਵੀਜ਼ਨਲ ਫਾਰੈਸਟ ਅਫਸਰ ਅਪੂਰਵਾ ਦੀਕਸਿ਼ਤ ਨੇ ਦੱਸਿਆ ਕਿ ਸੁਜੌਲੀ ਪਿੰਡ ਦੇ ਗਡੇਰੀਅਨ ਦੀ ਰਹਿਣ ਵਾਲੀ ਮਮਤਾ (35) ਵੀਰਵਾਰ ਸ਼ਾਮ ਲੱਗਭਗ 6 ਵਜੇ ਆਪਣੇ ਘਰ ਦੇ ਨੇੜੇ ਖੇਤਾਂ `ਚ ਕੰਮ ਕਰ ਰਹੀ ਸੀ । ਤੇਂਦੂਆ ਗੰਨੇ ਦੇ ਖੇਤ `ਚੋਂ ਨਿਕਲਿਆ ਤੇ ਉਸ `ਤੇ ਹਮਲਾ (Attack) ਕਰ ਦਿੱਤਾ । ਘਟਨਾ ਵਾਲੀ ਥਾਂ ਜੰਗਲ ਤੋਂ ਲੱਗਭਗ 2 ਕਿਲੋਮੀਟਰ ਦੂਰ ਹੈ। ਜੰਗਲਾਤ ਵਿਭਾਗ ਦੀ ਇਕ ਟੀਮ ਮੌਕੇ `ਤੇ ਪਹੁੰਚੀ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ।

ਵਿਭਾਗ ਨੇ ਨਿਗਰਾਨੀ ਅਤੇ ਬਚਾਅ ਕਾਰਜ ਕੀਤੇ ਤੇਜ

ਘਟਨਾ ਤੋਂ ਕੁਝ ਮਿੰਟ ਪਹਿਲਾਂ ਘਟਨਾ ਵਾਲੀ ਥਾਂ ਦੇ 100-200 ਮੀਟਰ ਦੇ ਘੇਰੇ `ਚ ਦੋ ਕੈਮਰਾ ਟ੍ਰੈਪ ਵੀ ਲਾਏ ਗਏ ਸਨ । ਜੰਗਲਾਤ ਵਿਭਾਗ ਅਨੁਸਾਰ ਹੜ੍ਹਾਂ ਤੋਂ ਬਾਅਦ ਤੇਂਦੁਏ ਜੰਗਲਾਂ ਤੋਂ ਬਾਹਰ ਆਬਾਦੀ ਵਾਲੇ ਇਲਾਕਿਆਂ `ਚ ਆ ਜਾਂਦੇ ਹਨ । ਇਸ ਮਹੀਨੇ ਸੁਜੌਲੀ `ਚ ਇਕ 86 ਸਾਲਾ ਔਰਤ ਦੀ ਵੀ ਤੇਂਦੁਏ ਦੇ ਹਮਲੇ `ਚ ਮੌਤ ਹੋ ਗਈ ਸੀ । ਵਿਭਾਗ ਨੇ ਨਿਗਰਾਨੀ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ ।

Advertisement