Patiala Help Club Logo

ਪ੍ਰੇਮੀ ਨੇ ਪ੍ਰੇਮਿਕਾ ਨੂੰ ਜਹਿਰ ਦੇ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਕੀਤੀ ਖੁਦਕੁਸ਼ੀ

Nov 25, 2026 | Breaking, Crime, Haryana, Latest News, News

ਹਰਿਆਣਾ, 25 ਨਵੰਬਰ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਇਕ ਪ੍ਰੇਮੀ ਵਲੋਂ ਆਪਣੀ ਪ੍ਰੇਮਿਕਾ ਨੂ ਜਹਿਰ ਦੇ ਕੇ ਮਾਰਨ ਤੋਂ ਬਾਅਦ ਖੁਦ ਵੀ ਖੁਦਕਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਪ੍ਰੇਮੀ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਵਿਖੇ ਜੋ ਦਿੱਲੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦਾ ਉਸਦੇ ਆਪਣੇੇ ਪ੍ਰੇਮੀ ਵਲੋਂ ਹੀ ਜਹਿਰ ਦੇ ਕੇ ਕਤਲ (Murder) ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਵਿਪਿਨ ਯਾਦਵ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਇਕ ਇਕਬਾਲੀਆ ਨੋਟ ਵੀ ਬਰਾਮਦ ਹੋਇਆ ਹੈ, ਜਿਸ ‘ਤੇ ਵਿਪਿਨ ਯਾਦਵ ਦੇ ਦਸਤਖ਼ਤ ਹਨ ।

ਕੌਣ ਹੈ ਇਹ ਵਿਦਿਆਰਥਣ

ਪ੍ਰਾਪਤ ਸੂਚਨਾ ਮੁਤਾਬਕ ਹਰਿਆਣਾ ਵਿਖੇੇ ਜੋ ਇਕ ਪ੍ਰੇਮੀ ਨੇ ਆਪਣੀ ਹੀ ਵਿਦਿਆਰਥਣ ਪ੍ਰੇਮਿਕਾ ਨੂੰ ਜਹਿਰ (Poison) ਦੇ ਕੇ ਮਾਰ ਦਿੱਤਾ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੀ ਵਿਦਿਆਰਥਣ ਦੀ ਪਛਾਣ ਅਰੁਣਾ ਦੇ ਤੌਰ ਤੇ ਹੋਈ ਹੈ ।

ਕੀ ਦੱਸਿਆ ਲੜਕੀ ਦੇ ਪਿਤਾ ਨੇ

ਗਾਂਧੀਨਗਰ ਪਿੰਡ ਕਲੋਨੀ ਦੇ ਰਹਿਣ ਵਾਲੇ ਤੇ ਲੜਕੀ ਦੇ ਪਿਤਾ ਸ਼ੰਭੂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਰੁਣਾ ਸੋਮਵਾਰ ਸਵੇਰੇ ਦਿੱਲੀ ਯੂਨੀਵਰਸਿਟੀ ਜਾਣ ਲਈ ਘਰੋਂ ਨਿਕਲੀ ਸੀ । ਉਹ ਯੂਨੀਵਰਸਿਟੀ ਵਿੱਚ ਬੀ-ਟੈਕ ਦੇ ਦੂਜੇ ਸਾਲ ਦੀ ਵਿਦਿਆਰਥਣ ਹੈ । ਉਸ ਨੇ ਆਖਰੀ ਵਾਰ ਦੁਪਹਿਰ 12 ਵਜੇ ਆਪਣੀ ਮਾਂ ਨਾਲ ਗੱਲ ਕੀਤੀ ਸੀ, ਜਿਸ ਦੌਰਾਨ ਉਸਨੇ ਦੱਸਿਆ ਕਿ ਉਹ ਦੁਪਹਿਰ 3 ਵਜੇ ਤੱਕ ਘਰ ਪਹੁੰਚ ਜਾਵੇਗੀ । ਹਾਲਾਂਕਿ ਦੁਪਹਿਰ 3 ਵਜੇ ਤੋਂ ਬਾਅਦ ਅਰੁਣਾ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ।

ਕੀ ਸਾਹਮਣੇ ਆਇਆ ਪੁਲਸ ਅਨੁਸਾਰ

ਪੁਲਸ ਅਨੁਸਾਰ ਅਰੁਣਾ ਅਤੇ ਉਸ ਦੇ ਪ੍ਰੇਮੀ ਵਿਪਿਨ ਯਾਦਵ ਨੇ 23 ਨਵੰਬਰ ਨੂੰ ਕਮਰਾ ਨੰਬਰ 204 ਬੁੱਕ ਕਰਵਾਇਆ ਸੀ । ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਨ `ਤੇ ਪੁਲਸ ਨੂੰ ਪਤਾ ਲੱਗਿਆ ਕਿ ਵਿਪਿਨ ਯਾਦਵ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੋਮਵਾਰ ਸ਼ਾਮ ਨੂੰ ਚਲਾ ਗਿਆ ਸੀ। ਅਗਲੀ ਸਵੇਰ ਸਟਾਫ਼ ਵੱਲੋਂ ਕਮਰਾ ਖੋਲ੍ਹਿਆ ਗਿਆ ।

Advertisement

punjab hockey
Meeting