Patiala Help Club Logo

ਪੰਜਾਬੀ ਮੂਲ ਦੇ ਖਿਡਾਰੀ ਦੀ ਅਮਰੀਕਾ ਵਿਖੇ ਇਲਾਜ ਦੌਰਾਨ ਹੋਈ ਮੌਤ

ਅਮਰੀਕਾ, 25 ਨਵੰਬਰ 2026 : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫਰਿਜਨੋ ਵਿਖੇ ਰਹਿੰਦ ਇਕ ਪੰਜਾਬੀ ਮੁੁੱਕੇਬਾਜ ਖਿਡਾਰੀ (Punjabi BoxerPunjabi Boxer) ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਖਿਡਾਰੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਵਾਸੀ ਪੰਜਾਬੀ ਮੁੱਕੇਬਾਜ਼ ਖਿਡਾਰੀ ਦੀ ਗੰਭੀਰ ਸੱਟ ਲੱਗਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਹੈ ਦੀ ਪਛਾਣ ਪ੍ਰਭਜੋਤ ਸਿੰਘ ਮਾਨ (Prabhjot Singh Mann) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਹ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਇੱਕ ਅੰਤਰਰਾਸ਼ਟਰੀ ਮੁਏ ਥਾਈ ਟੂਰਨਾਮੈਂਟ (International Muay Thai Tournament) ਵਿੱਚ ਹਿੱਸਾ ਲੈ ਰਹੇ ਸਨ, ਜਿੱਥੇ 7 ਨਵੰਬਰ ਨੂੰ ਮੁਕਾਬਲੇ ਦੌਰਾਨ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ ।

ਅਮਰੀਕਾ ਦੀ ਸਿੱਖ ਅਤੇ ਪੰਜਾਬੀ ਕਮਿਊਨਿਟੀ ਵਿਚ ਕਾਫੀ ਸਰਗਰਮ ਸੀ ਪ੍ਰਭਜੋਤ

ਪ੍ਰਭਜੋਤ ਸਿੰਘ ਮਾਨ ਸਿਰਫ਼ ਇੱਕ ਖਿਡਾਰੀ ਹੀ ਨਹੀਂ ਸਨ, ਸਗੋਂ ਅਮਰੀਕਾ ਦੀ ਸਿੱਖ ਅਤੇ ਪੰਜਾਬੀ ਕਮਿਊਨਿਟੀ ਵਿੱਚ ਵੀ ਸਰਗਰਮ ਸਨ । ਉਹ ਨੌਜਵਾਨਾਂ ਦੀ ਮਦਦ ਕਰਦੇ, ਉਨ੍ਹਾਂ ਨੂੰ ਮਾਰਗ ਦਰਸ਼ਨ ਦਿੰਦੇ ਅਤੇ ਰਵਾਇਤੀ ਭੰਗੜਾ ਵੀ ਸਿਖਾਉਂਦੇ ਰਹੇ ਸਨ । ਉਹ ਫਰਿਜ਼ਨੋ ਦੇ ਥ੍ਰੀ ਕਿੰਗਜ਼ ਮੁਏ ਥਾਈ ਜਿਮ ਵਿੱਚ ਸਿਖਲਾਈ ਲੈਂਦੇ ਸਨ ਅਤੇ ਉਨ੍ਹਾਂ ਦਾ ਐਮੇਚਿਓਰ ਰਿਕਾਰਡ 6 ਜਿੱਤਾਂ ਅਤੇ 1 ਹਾਰ ਦਾ ਸੀ ।

ਇਲਾਜ ਅਤੇ ਖਰਚਿਆਂ ਲਈ ਸ਼ੁਰੂ ਕੀਤੀ ਮੁਹਿੰਮ ਵਿਚ ਮਿਲਿਆ ਸੀ ਵੱਡਾ ਸਮਰਥਨ

ਉਨ੍ਹਾਂ ਦੇ ਭਰਾ ਸੁਖਜੋਤ ਸਿੰਘ ਮਾਨ ਵੱਲੋਂ ਇਲਾਜ ਅਤੇ ਹੋਰ ਖਰਚਿਆਂ ਲਈ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਪੰਜਾਬੀ ਭਾਈਚਾਰੇ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਮਿਲਿਆ । ਮੁਹਿੰਮ ਵਿੱਚ 4 ਲੱਖ ਡਾਲਰ ਦੇ ਟੀਚੇ ਤੋਂ ਵੱਧ 4.40 ਲੱਖ ਡਾਲਰ ਇਕੱਠੇ ਹੋਣ ਦੀ ਰਿਪੋਰਟ ਹੈ । ਪ੍ਰਭਜੋਤ ਸਿੰਘ ਮਾਨ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ, ਦੋਸਤਾਂ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ।

Advertisement

punjab hockey
Meeting