Patiala Help Club Logo

ਸਹਾਰਨਪੁਰ ਵਿਖੇ ਇਕ ਵਿਅਕਤੀ ਦਾ ਕਰ ਦਿੱਤਾ ਗਿਆ ਚਾਕੂ ਮਾਰ ਕੇ ਕਤਲ

ਸਹਾਰਨਪੁਰ, 17 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਸਹਾਰਨਪੁਰ ਵਿਖੇ ਇਕ ਵਿਅਕਤੀ ਦਾ ਅੱਜ ਸਵੇਰੇ ਹੀ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਦੇਵਬੰਦ ਥਾਣਾ ਖੇਤਰ ਅਧੀਨ ਆਉਂਦੀ ਵਾਲਮੀਕਿ ਬਸਤੀ ਵਿਖੇ ਜੋ ਅੱਜ ਸਵੇਰ ਇਕ ਵਿਅਕਤੀ ਦਾ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 36 ਸਾਲਾ ਸੁਨੀਲ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਉੱਚ ਅਧਿਕਾਰੀ ਮੌਕੇ `ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਜ਼ਖਮੀ ਸੁਮਿਤ ਨੂੰ ਤੁਰੰਤ ਦੇਵਬੰਦ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਮੁਲਜ਼ਮ ਰਾਹੁਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਕੀ ਦੱਸਿਆ ਸੁਮਿਤ ਦਾ ਕਤਲ ਕਰਨ ਵਾਲੇ ਵਿਅਕਤੀ ਨੇ

ਪੁਲਸ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵਲੋਂ ਸੁਮਿਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਾਲੇ ਮੁਲਜ਼ਮ ਰਾਹੁਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸੁਮਿਤ ਅਕਸਰ ਉਸ ਦੀ ਪਤਨੀ ਨੂੰ ਨਹਾਉਂਦੇ ਹੋਏ ਦੇਖਦਾ ਸੀ । ਮੁਲਜ਼ਮ ਨੇ ਇਹ ਵੀ ਦੋਸ਼ ਲਗਾਇਆ ਕਿ ਸੁਮਿਤ ਉਸ ਦੀ ਪਤਨੀ `ਤੇ ਅਸ਼ਲੀਲ ਟਿੱਪਣੀਆਂ ਵੀ ਕਰਦਾ ਸੀ, ਜਿਸ ਕਾਰਨ ਉਹ ਬਹੁਤ ਨਾਰਾਜ਼ ਸੀ। ਪੁਲਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਇਸ ਵਿਵਾਦ ਨੂੰ ਹੀ ਕਤਲ ਦਾ ਕਾਰਨ ਮੰਨ ਰਹੀ ਹੈ ।

 

Advertisement