ਉਤਰਾਖੰਡ, 20 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਚਾਰ ਧਾਮ ਯਾਤਰਾ ਤੇ ਆਏ ਸ਼ਰਧਾਲੂਆਂ ਵਿਚੋਂ ਇਕ ਮਹਿਲਾ ਤੇ ਪੁਰਸ਼ (Women and men) ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਵੇਂ ਹੋਈ ਦੋਹਾਂ ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਵਿੱਚ ਚਾਰਧਾਮ ਯਾਤਰਾ ਦੇ ਪਹਿਲੇ ਦਿਨ ਜੋ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੋਵੇਂ ਘਟਨਾਵਾਂ ਉੱਤਰਕਾਸ਼ੀ ਜਿ਼ਲ੍ਹੇ ਦੇ ਯਮੁਨੋਤਰੀ ਧਾਮ ਰਸਤੇ `ਤੇ ਵਾਪਰੀਆਂ ਹਨ । ਜਾਣਕਾਰੀ ਮੁਤਾਬਕ ਚਾਰਧਾਮ ਦੀ ਯਾਤਰਾ ਮੌਕੇ ਜਿਸ ਮਹਿਲਾ ਦੀ ਮੌਤ ਹੋਈ ਹੈ ਦਾ ਨਾਮ ਪ੍ਰਤਿਮਾ ਮਿਸ਼ਰਾ ਹੈ ਤੇ ਉਹ 40 ਸਾਲਾਂ ਦੇ ਹਨ । ਉਕਤ ਔਰਤ ਦੀ ਮੌਤ (Death) ਘੋੜੇ ਤੋਂ ਡਿੱਗ ਕੇ ਗੰਭੀਰ ਸੱਟਾਂ ਲੱਗਣ ਕਰਕੇ ਹੋਈ ਹੈ ।
ਇਸੇ ਤਰ੍ਹਾਂ ਇਕ ਪੁਰਸ਼ ਦੀ ਮੌਤ ਸਾਂਹ ਲੈਣ ਵਿਚ ਮੁਸ਼ਕਲ ਪੇਸ਼ ਆਉਣ ਕਰਕੇ ਹੋਈ ਹੈ ਦਾ ਨਾਮ 68 ਸਾਲਾ ਊਧਮ ਤਾਂਬੇ ਹੈ । ਦੋਹਾਂ ਨੂੰ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਪਰ ਦੋਵੇਂ ਹੀ ਇਲਾਜ ਦੌਰਾਨ ਮੌਤ ਦੇ ਘਾਟ ਉਤਰ ਗਏ ।










