ਸੁਲਤਾਨਪੁਰ, 30 ਅਪ੍ਰੈਲ 2026 : ਸਿਵਗੜ੍ਹ ਕੋਤਵਾਲੀ ਖੇਤਰ ਦੇ ਭੇਟੌਰਾ ਪਿੰਡ (Bhetaura Village) ਵਿਚ 28 ਸਾਲਾ ਨੌਜਵਾਨ ਦਾ ਕਥਿਤ ਤੌਰ `ਤੇ ਕੁੱਟ-ਕੁੱਟ (Beating) ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ
ਪੁਲਸ ਅਨੁਸਾਰ ਜਸਵੰਤ ਸਿੰਘ ਮੰਗਲਵਾਰ ਸ਼ਾਮ ਸਬਜ਼ੀ ਖ਼ਰੀਦ ਕੇ ਮੋਟਰਸਾਈਕਲ ਰਾਹੀਂ ਘਰ ਪਰਤ ਰਿਹਾ ਸੀ । ਇਸੇ ਦੌਰਾਨ ਭੇਟੌਰਾ ਇੰਟਰ ਕਾਲਜ ਦੇ ਨੇੜੇ ਕੁਝ ਲੋਕਾਂ ਨੇ ਉਸ ਨੂੰ ਰੋਕ ਲਿਆ ਅਤੇ ਲਾਠੀ-ਡੰਡਿਆਂ ਤੇ ਕੁਹਾੜੀ ਨਾਲ ਹਮਲਾ (Axe attack) ਕਰ ਦਿੱਤਾ । ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਜਸਵੰਤ ਨੂੰ ਪਹਿਲਾਂ ਲੰਭੂਆ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸੁਲਤਾਨਪੁਰ ਦੇ ਰਾਜਕੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ । ਹਾਲਤ ਵਿਗੜਨ `ਤੇ ਉਸ ਨੂੰ ਲਖਨਊ ਟਰੌਮਾ ਸੈਂਟਰ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿਚ ਹੀ ਉਸਦੀ ਮੌਤ (Death) ਹੋ ਗਈ ।
ਕੀ ਦੋਸ਼ ਲਗਾਇਆ ਮ੍ਰਿਤਕ ਦੇ ਭਰਾ ਨੇ
ਮ੍ਰਿਤਕ ਦੇ ਭਰਾ ਬਲਵੰਤ ਸਿੰਘ ਨੇ ਦੋਸ਼ ਲਾਇਆ ਹੈ ਕਿ ਗ੍ਰਾਮ ਪ੍ਰਧਾਨ ਮਾਨ ਸਿੰਘ ਸਮੇਤ ਰਾਮਸ਼ਰਨ, ਰਾਮਜਸ, ਰਾਮਸੁਰੇਸ਼, ਨੀਰਜ, ਸੂਰਜ ਅਤੇ ਧਨੰਜੇ ਇਸ ਹਮਲੇ ਵਿਚ ਸ਼ਾਮਲ ਸਨ । ਪਰਿਵਾਰ ਦਾ ਦਾਅਵਾ ਹੈ ਕਿ ਇਹ ਘਟਨਾ ਗ੍ਰਾਮ ਪ੍ਰਧਾਨ ਦੇ ਖ਼ਿਲਾਫ ਚੱਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਨਾਲ ਜੁੜੇ ਵਿਵਾਦ ਦਾ ਨਤੀਜਾ ਹੈ ।










