Patiala Help Club Logo

ਕਾਰ ਸਵਾਰ ਵਿਅਕਤੀਆਂ ਨੇ ਗੋਲੀਬਾਰੀ ਕਰਕੇ ਨੌਜਵਾਨ ਕੀਤਾ ਗੰਭੀਰ ਜਖਮੀ

ਬਨੂੜ, 4 ਜੁਲਾਈ 2026 : ਪੰਜਾਬ ਦੇ ਸ਼ਹਿਰ ਬਨੂੜ (Banur) ਦੇ ਬੈਰੀਅਰ ਚੌਂਕ ਵਿਖੇ ਬੀਤੀ ਰਾਤ ਕਾਰ ਸਵਾਰ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਗੋਲੀਬਾਰੀ (Shooting) ਕਰਕੇ ਗੰਭੀਰ ਜਖਮੀ ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬਨੂੜ ਸ਼ਹਿਰ ਦੇ ਬੈਰੀਅਰ ਚੌਂਕ ਨੇੜੇ ਜੋ ਬੀਤੀ ਰਾਤ 12 ਵਜੇ ਦੇ ਕਰੀਬ ਸਕਾਰਪੀਓ ਸਵਾਰਾਂ ਤੇ ਦੁਕਾਨ ਤੇ ਖੜ੍ਹੇ ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਦੇ ਚਲਦਿਆਂ ਸਕਾਰਪੀਓ ਸਵਾਰ ਨੌਜਵਾਨ ਨੇ ਫਾਇਰ ਕੱਢ ਦਿੱਤੇ ਜੋ ਇਕ ਨੌਜਵਾਨ ਦੇ ਲੱਗੇ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ (Injured) ਹੋ ਗਿਆ, ਜਿਸਦੀ ਪਛਾਣ ਜਸਪ੍ਰੀਤ ਸਿੰਘ ਕਾਲੀ ਦੇ ਤੌਰ ਤੇ ਹੋਈ ਹੈ । ਜਖਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਜਨਰਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 3 ਦਾ ਵਸਨੀਕ ਜਸਪ੍ਰੀਤ ਸਿੰਘ ਕਾਲੀ ਆਪਣੇ 2 ਸਾਥੀਆਂ ਨਾਲ ਰਾਤ 12 ਵਜੇ ਦੇ ਕਰੀਬ ਜੀਰਕਪੁਰ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਕਿ ਬੈਰਹਅਰ ਚੌਂਕ ਤੇ ਉਹ ਖਾਣ ਪੀਣ ਦਾ ਸਮਾਨ ਲੈਣ ਲਈ ਰੁਕੇ । ਇੰਨੇ ਨੂੰ ਉਥੇ ਸਕਾਰਪਿਓ ਸਵਾਰ ਨੌਜਵਾਨ (Young man riding a Scorpio) ਆ ਕੇ ਰੁੱਕੇ ਉਨਾਂ ਦੀ ਇਨ੍ਹਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ । ਇਸ ਦੋਰਾਨ ਸਕਾਰਪੀਓ ਸਵਾਰਾਂ ਨੇ ਪਿਸਤੌਲ ਤਾਨ ਕੇ ਜਸਪ੍ਰੀਤ ਕਾਲੀ ਉੱਤੇ ਫਾਇਰ ਕਰ ਦਿੱਤੇ । ਗੋਲੀਆਂ ਚਲਦੀਆਂ ਵੇਖ ਦੁਕਾਨਦਾਰ ਤੇ ਉਥੇ ਖੜੇ ਗਾਹਕ ਭੱਜ ਨਿਕਲੇ ।

ਪੁਲਸ ਨੇ ਹਮਲਾਵਰਾਂ ਦੀ ਕਰ ਲਈ ਹੈ ਪਛਾਣ

ਹਮਲਾਵਰਾਂ ਨੇ ਨੌਜਵਾਨ ਤੇ 7 ਤੋਂ 8 ਫਾਇਰ ਦਾਗੇ ਤੇ ਮੌਕੇ ਤੋਂ ਫਰਾਰ ਹੋ ਗਏ। ਫਾਇਰ ਲੱਗਣ ਨਾਲ ਜਸਪ੍ਰੀਤ ਕਾਲੀ ਬੁਰੀ ਤਰ੍ਹਾਂ ਖੂਨ ਨਾਲ ਲਥਪਥ ਹੋ ਗਿਆ ਜਿਸ ਨੂੰ ਉਸ ਰਾਹਗੀਰ ਤੇ ਉਸ ਦੇ ਸਾਥੀ ਚੰਡੀਗੜ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਖੇ ਲੈ ਗਏ। ਜਿਥੇ ਉਹ ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ । ਥਾਣਾ ਮੁੱਖੀ ਅਰਸ਼ਦੀਪ ਸ਼ਰਮਾਂ ਨੇ ਕਿਹਾਕਿ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਜਿਨਾਂ ਵਿਰੁੱਧ ਮੁਕੱਦਮਾ ਦਰਜ (Case registered) ਕਰਕੇ ਅਗਲੀ ਕਾਰਵਾਈ ਆਰੰਭੀ ਜਾਵੇਗੀ । ਉਨ੍ਹਾਂ ਕਿਹਾ ਕਿ ਜਸਪ੍ਰੀਤ ਕਾਲੀ ਦੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਡਾਕਟਰਾਂ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ। ਥਾਣਾ ਮੁੱਖੀ ਨੇ ਦੱਸਿਆ ਕਿ ਦੇਖਣ ਵਿੱਚ ਮਾਮਲਾ ਆਪਸੀ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ ।

Advertisement