Patiala Help Club Logo

ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ 29 ਅਪ੍ਰੈਲ ਨੂੰ ਜਲੰਧਰ ਵਿਚ

ਚੰਡੀਗੜ੍ਹ, 28 ਅਪ੍ਰੈਲ 2026 : ਆਮ ਆਦਮੀ ਪਾਰਟੀ (Aam Aadmi Party) ਵਲੋਂ ਪੰਜਾਬ ਦੇ ਜਲੰਧਰ ਵਿਖੇ 29 ਅਪੈ੍ਰਲ ਦਿਨ ਬੁੱਧਵਾਰ ਨੂੰ ਇਕ ਅਹਿਮ ਮਟਿੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਸ਼ਾਮਲ ਹੋਵੇਗਾ ਮੀਟਿੰਗ ਵਿਚ

ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪੈਦਾ ਹੋਈ ਸਥਿਤੀ ਨੂੰ ਹੱਲ ਕਰਨ ਲਈ ਸੰਕਟ ਪ੍ਰਬੰਧਨ ਸ਼ੁਰੂ ਕਰਦਿਆਂ 29 ਅਪ੍ਰੈਲ ਦਿਨ ਬੁੱਧਵਾਰ ਨੂੰ ਜਲੰਧਰ ਵਿੱਚ ਪਾਰਟੀ ਵਿਧਾਇਕਾਂ, ਬਲਾਕ ਆਬਜ਼ਰਵਰਾਂ ਅਤੇ ਸਾਰੇ ਫਰੰਟਲ ਸੰਗਠਨਾਂ ਦੇ ਮੁਖੀਆਂ ਦੀ ਇੱਕ ਮੀਟਿੰਗ ਬੁਲਾਈ ਹੈ ।

ਕੀ ਕੀ ਕੀਤਾ ਜਾਵੇੇਗਾ ਮੀਟਿੰਗ ਵਿਚ

ਸੂਚਨਾ ਮੁਤਾਬਕ ਉਕਤ ਮੀਟਿੰਗ ਜੋ ਕਿ ਸ਼ਹਿਰ ਦੇ ਇੱਕ ਸੰਸਥਾ ਦੇ ਆਡੀਟੋਰੀਅਮ ਵਿੱਚ ਹੋਵੇਗੀ ਵਿਚ ਜਿੱਥੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ (Manish Sisodia) ਅਤੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਜ਼ਮੀਨੀ ਪੱਧਰ ਤੋਂ ਫੀਡਬੈਕ ਇਕੱਠੇ ਕਰਨਗੇ ਅਤੇ ਹਾਲ ਹੀ ਦੇ ਘਟਨਾਕ੍ਰਮ ਤੋਂ ਬਾਅਦ ਪਾਰਟੀ ਵਰਕਰਾਂ ਦਾ ਮਨੋਬਲ ਵਧਾਉਣ ਦੀ ਕੋਸਿ਼ਸ਼ ਕਰਨਗੇ ।

ਇਸ ਤੋਂ ਪਹਿਲਾਂ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਰਾਜ ਸਭਾ ਦੇ ਰਿਕਾਰਡ ਵਿੱਚ ‘ਆਪ’ ਸੰਸਦ ਮੈਂਬਰਾਂ ਦੇ ਨਾਵਾਂ ਤੋਂ ਪਾਰਟੀ ਦਾ ਨਾਮ ਅਣ-ਅਧਿਕਾਰਤ ਤੌਰ ‘ਤੇ ਹਟਾਉਣ ਲਈ ਸਪੱਸ਼ਟੀਕਰਨ ਦੀ ਮੰਗ ਕੀਤੀ ਗਈ ਸੀ । ਉਨ੍ਹਾਂ ਨੇ ਮਾਮਲੇ ਦੀ ਤੁਰੰਤ ਜਾਂਚ ਅਤੇ ਤੁਰੰਤ ਲਿਖਤੀ ਜਵਾਬ ਦੇਣ ਦੀ ਬੇਨਤੀ ਕੀਤੀ । ਉਨ੍ਹਾਂ ਨੇ ਉਨ੍ਹਾਂ ਸਾਰੇ ਸਬੰਧਤ ਆਦੇਸ਼ਾਂ ਦੀਆਂ ਕਾਪੀਆਂ ਵੀ ਮੰਗੀਆਂ ਜਿਨ੍ਹਾਂ ਦੇ ਆਧਾਰ ‘ਤੇ ਸੰਸਦ ਮੈਂਬਰਾਂ ਦੇ ਨਾਵਾਂ ਤੋਂ ‘ਆਪ’ ਦੇ ਨਾਮ ਹਟਾਏ ਗਏ ਸਨ ।

Advertisement