ਚੰਡੀਗੜ੍ਹ, 13 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ `ਆਪ` ਵਲੋਂ ਉਮੀਦਵਾਰਾਂ ਦੀ ਲੋਕਪ੍ਰਿਯਤਾ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ।
ਭਾਜਪਾ ਦਾ ਸੂਬੇ ਵਿਚ ਕੋਈ ਆਧਾਰ ਨਹੀਂ ਹੈ : ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਭਾਜਪਾ ਦਾ ਸੂਬੇ `ਚ ਕੋਈ ਆਧਾਰ ਨਹੀਂ ਹੈ । ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਕੁਰਸੀ ਦੀ ਲੜਾਈ `ਚ ਪਈਆਂ ਹੋਈਆਂ ਹਨ ਜਦਕਿ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਚੁੱਕੀ ਹੈ ਅਤੇ ਹੁਣ ਸਿਰਫ ਕੁਝ ਸੀਟਾਂ `ਤੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ ।
ਅਸੀਂ ਸਿਰਫ਼ ਇਹ ਦੇਖਦੇ ਹਾਂ ਕਿ ਉਮੀਦਵਾਰਾਂ ਨੇ ਲੋਕਾਂ ਲਈ ਕੀ ਕੰਮ ਕੀਤੇ ਹਨ : ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਰਵੇ ਰਿਪੋਰਟਾਂ ਅਤੇ ਉਮੀਦਵਾਰਾਂ ਦੀ ਲੋਕਪ੍ਰਿਯਤਾ ਨੂੰ ਧਿਆਨ `ਚ ਰੱਖ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ । ਅਸੀਂ ਸਿਰਫ ਇਹ ਦੇਖਦੇ ਹਾਂ ਕਿ ਉਮੀਦਵਾਰਾਂ ਨੇ ਲੋਕਾਂ ਲਈ ਕੀ ਕੰਮ ਕੀਤੇ ਹਨ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਫੜਿਆ ਗਿਆ ਹੈ । ਉਹ ਹਰਿਆਣਾ ਦਾ ਨਿਕਲਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਗੈਂਗਸਟਰਾਂ ਦੀ ਨਰਸਰੀ ਬਣ ਚੁੱਕਾ ।
ਅਸੀਂ ਜਨਤਾ ਵਿਚ ਆਪਣੀਆਂ ਲੋਕਪ੍ਰਿਯ ਨੀਤੀਆਂ ਨੂੰ ਲੈ ਕੇ ਜਾ ਰਹੇ ਹਾਂ
ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਲੋਕਪ੍ਰਿਯ ਨੀਤੀਆਂ ਨੂੰ ਲੈ ਕੇ ਜਨਤਾ ਵਿਚਕਾਰ ਜਾ ਰਹੇ ਹਾਂ । ਆਮ ਆਦਮੀ ਪਾਰਟੀ (Aam Aadmi Party) ਧਰਮ, ਜਾਤੀ ਜਾਂ ਕਿਸੇ ਨੂੰ ਡਰਾ ਕੇ ਵੋਟਾਂ ਨਹੀਂ ਮੰਗੇਗੀ। ਚੰਨੀ ਵੱਲੋਂ ਕੱਢੀ ਜਾ ਰਹੀ ਸਾਈਕਲ ਯਾਤਰਾ `ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਗ਼ਰੀਬਾਂ ਦੇ ਮਸੀਹਾ ਹਨ ਤਾਂ 2000 ਸਾਈਕਲ ਗ਼ਰੀਬਾਂ `ਚ ਹੀ ਵੰਡ ਦਿੰਦੇ ।












