ਨਵੀਂ ਦਿੱਲੀ, 8 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਇਕ ਨੌਜਵਾਨ ਵਲੋਂ ਆਪਣੇ ਹੀ ਪਿਤਾ ਤੇ ਚਾਚੇ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੇ ਜਿਨ੍ਹਾਂ ਦਾ ਕਰ ਦਿੱਤਾ ਗਿਆ ਕਤਲ
ਦਿੱਲੀ ਦੇ ਉੱਤਮ ਨਗਰ `ਚ ਸ਼ਰਾਬ ਦੇ ਨਸ਼ੇ `ਚ ਹੋਏ ਝਗੜੇ `ਚ ਆਪਣੇ ਪਿਤਾ ਅਤੇ ਚਾਚੇ ਦਾ ਕੁਤਲ ਕਰਨ ਦੇ ਦੋਸ਼ ਹੇਠ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਦੇਵੇਂਦਰ ਕੁਮਾਰ (50) ਅਤੇ ਉਨ੍ਹਾਂ ਦੇ ਭਰਾ ਅਮਿਤ (48) ਦੀਆਂ ਲਾਸ਼ਾਂ ਇਕ ਕਮਰੇ `ਚੋਂ ਬਰਾਮਦ ਕੀਤੀਆਂ ਗਈਆਂ । ਪੁਲਸ ਜਾਂਚ ਦੌਰਾਨ ਪਤਾ ਚੱਲਿਆ ਕਿ `ਕਰਮਚਾਰੀ ਰਾਜ ਬੀਮਾ ਨਿਗਮ` (ਈ. ਐੱਸ. ਆਈ. ਸੀ.) `ਚ ਕਾਰਜਸ਼ੀਲ ਦੇਵੇਂਦਰ ਹਾਲ ਹੀ `ਚ ਆਪਣੇ ਭਰਾ ਅਮਿਤ ਅਤੇ ਪੁੱਤਰ ਈਸ਼ਵਰ ਨਾਲ ਕਿਰਾਏ ਦੇ ਮਕਾਨ `ਚ ਰਹਿਣ ਆਏ ਸਨ ।
ਕੀ ਦੱਸਿਆ ਮਕਾਨ ਮਾਲਕ ਨੇ ਪੁਲਸ ਨੂੰ
ਮਕਾਨ ਮਾਲਕ (Landlord) ਨੇ ਪੁਲਸ ਨੂੰ ਦੱਸਿਆ ਕਿ 3 ਅਪ੍ਰੈਲ ਦੀ ਰਾਤ ਨੂੰ ਉਸ ਨੂੰ ਆਪਣੇ ਕਿਰਾਏਦਾਰ ਦੇ ਇੱਥੇ ਝਗੜੇ ਦੀ ਸੂਚਨਾ ਮਿਲੀ । ਜਦੋਂ ਉਹ ਮੌਕੇ `ਤੇ ਪਹੁੰਚਿਆ ਤਾਂ ਈਸ਼ਵਰ ਨੇ ਦਰਵਾਜ਼ਾ ਖੋਲ੍ਹਿਆ । ਮਕਾਨ ਮਾਲਕ ਨੇ ਦੱਸਿਆ ਕਿ ਈਸ਼ਵਰ (Ishwar) ਨਸ਼ੇ ਦੀ ਹਾਲਤ `ਚ ਲੱਗ ਰਿਹਾ ਸੀ । ਅਧਿਕਾਰੀ ਨੇ ਦੱਸਿਆ ਕਿ ਈਸ਼ਵਰ ਨੇ ਕਥਿਤ ਤੌਰ `ਤੇ ਝਗੜੇ ਦੌਰਾਨ ਆਪਣੇ ਪਿਤਾ ਤੇ ਚਾਚੇ ਦਾ ਕਤਲ ਕਰ ਦਿੱਤਾ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਿਆ । ਉਸ ਨੂੰ ਮੋਹਨ ਗਾਰਡਨ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ।










