ਪੱਛਮ ਬੰਗਾਲ ਵਿਚ ਈ. ਡੀ. ਦੀ ਟੀਮ `ਤੇ ਹਮਲੇ ਦਾ ਮੁਲਜ਼ਮ ਗ੍ਰਿਫਤਾਰ

ਨਵੀਂ ਦਿੱਲੀ, 27 ਨਵੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ ਅਬੁਲ ਹੁਸੈਨ ਮੁੱਲਾ ਉਰਫ਼ ਦੁਰੰਤੋ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ, ਜੋ ਪਿਛਲੇ ਸਾਲ 5 ਜਨਵਰੀ ਨੂੰ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਦੀ ਟੀਮ `ਤੇ ਹੋਏ ਕਥਿਤ ਹਮਲੇ ਦੇ ਸਬੰਧ ਵਿਚ ਲੋੜੀਂਦਾ ਸੀ । ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ।

ਏਜੰਸੀ ਨੇ ਅਬੁਲ ਹੁਸੈਨ ਨੂੰ ਕੀਤਾ ਹੈ ਦੱਖਣੀ 24 ਪਰਗਨਾ ਜਿ਼ਲੇ ਤੋਂ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਕਥਿਤ ਰਾਸ਼ਨ ਵੰਡ ਘਪਲੇ ਸਬੰਧੀ ਮੁਅੱਤਲ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ਾਹਜਹਾਂ ਸ਼ੇਖ ਦੀ ਰਿਹਾਇਸ਼ `ਤੇ ਛਾਪੇਮਾਰੀ ਕਰਨ ਸੰਦੇਸ਼ਖਾਲੀ ਗਈ ਈ. ਡੀ. ਦੀ ਟੀਮ `ਤੇ ਭੀੜ ਨੇ ਹਮਲਾ ਕਰ ਦਿੱਤਾ ਸੀ । ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਅਬੁਲ ਹੁਸੈਨ (Abul Husain) ਨੂੰ ਦੱਖਣੀ 24 ਪਰਗਨਾ ਜਿ਼ਲੇ ਤੋਂ ਗ੍ਰਿਫਤਾਰ ਕੀਤਾ ਸੀ । ਉਹ ਵਾਰ-ਵਾਰ ਨੋਟਿਸ ਭੇਜੇ ਜਾਣ ਅਤੇ ਸਥਾਨਕ ਅਦਾਲਤ ਵੱਲੋਂ ਗੈਰ-ਜਮਾਨਤੀ ਵਾਰੰਟ ਦੇ ਬਾਵਜੂਦ ਜਾਂਚ ਵਿਚ ਸ਼ਾਮਲ ਨਹੀਂ ਹੋਇਆ ਸੀ ।