ਮੁੰਬਈ, 27 ਨਵੰਬਰ 2025 : ਬਾਲੀਵੁੱਡ ਅਭਿਨੇਤਾ-ਨਿਰਦੇਸ਼ਕ ਸਿਧਾਂਤ ਕਪੂਰ (Bollywood actor-director Siddhant Kapoor) ਨਸ਼ੇ ਵਾਲੇ ਪਦਾਰਥ ਦੀ ਜ਼ਬਤੀ ਦੇ ਮਾਮਲੇ `ਚ ਮੁੰਬਈ ਪੁਲਸ (Mumbai Police) ਦੇ ਸਾਹਮਣੇ ਪੇਸ਼ ਹੋਏ । ਅਧਿਕਾਰੀਆਂ ਨੇ ਦੱਸਿਆ ਕਿ ਅਭਿਨੇਤਾ ਸ਼ਕਤੀ ਕਪੂਰ ਦੇ ਬੇਟੇ ਤੇ ਅਭਿਨੇਤਰੀ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਇੱਥੇ ਐਂਟੀ-ਨਾਰਕੋਟਿਕਸ ਸੈੱਲ (ਏ. ਐੱਨ. ਸੀ.) ਦੀ ਘਾਟਕੋਪਰ ਇਕਾਈ `ਚ ਪਹੁੰਚੇ ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਦਾ ਬਿਆਨ ਦਰਜ ਕੀਤਾ ।
ਏ. ਐਨ. ਜੀ. ਨੇ ਓਰਹਾਨ ਅਵਤਰਾਮਣੀ ਉਰਫ਼ ਓਰੀ ਨੂੰ ਵੀ ਕੀਤਾ ਹੈ ਤਲਬ
ਏ. ਐੱਨ. ਸੀ. ਨੇ ਸਿਧਾਂਤ ਨੂੰ ਪੁੱਛਗਿੱਛ ਲਈ ਉਨ੍ਹਾਂ ਤੋਂ ਇਲਾਵਾ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਓਰਹਾਨ ਅਵਤਰਾਮਣੀ ਉਰਫ ਓਰੀ ਨੂੰ ਵੀ ਤਲਬ ਕੀਤਾ ਹੈ । ਐਂਟੀ-ਨਾਰਕੋਟਿਕਸ ਸੈੱਲ (Anti-narcotics cell) ਦੀ ਘਾਟਕੋਪਰ ਇਕਾਈ ਨੇ ਬਾਲੀਵੁੱਡ ਦੀਆਂ 2 ਹਸਤੀਆਂ ਨੂੰ ਸੰਮਨ ਭੇਜੇ ਕਿਉਂਕਿ ਉਨ੍ਹਾਂ ਦੇ ਨਾਂ 252 ਕਰੋੜ ਰੁਪਏ ਦੇ ਮੈਫੇਡ੍ਰੋਨ ਜ਼ਬਤੀ ਮਾਮਲੇ ਦੇ ਮੁੱਖ ਮੁਲਜ਼ਮ ਮੁਹੰਮਦ ਸਲੀਮ ਮੁਹੰਮਦ ਸੁਹੈਲ ਸ਼ੇਖ ਨਾਲ ਪੁੱਛਗਿੱਛ `ਚ ਸਾਹਮਣੇ ਆਏ ਸਨ ।










