Patiala Help Club Logo

ਅਦਾਕਾਰ ਯੋਗਰਾਜ ਨੂੰ ਹਾਈਕੋਰਟ ਤੋਂ ਮਿਲੀ ਅੰਤਰਿਮ ਰਾਹਤ

ਚੰਡੀਗੜ੍ਹ, 29 ਮਈ 2026 : ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ (Actor Yograj Singh) ਨੂੰ ਅਗਾਊਂ ਜ਼ਮਾਨਤ ਦੇ ਮਾਮਲੇ ਵਿਚ ਅੱਜ ਹਾਈਕੋਰਟ (High Court) ਵਲੋਂ ਅੰਤਰਿਮ ਰਾਹਤ ਪ੍ਰਦਾਨ ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਕਾਰਨ ਦਿੱਤੀ ਗਈ ਹੈ ਅੰਤਰਿਮ ਰਾਹਤ

ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਯੋਗਰਾਜ ਵਲੋਂ ਲੁੱਖਾ ਨਾਮ ਦੀ ਇਕ ਵੈਬਸੀਰੀਜ਼ ਵਿਚ ਮਹਿਲਾਵਾਂ ਪ੍ਰਤੀ ਕਥਿਤ ਤੌਰ `ਤੇ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਜਿਸਦੇ ਚਲਦਿਆਂ ਹੋਇਆਂ ਹੀ ਪੁਲਸ ਦੀ ਗ੍ਰਿਫ਼ਤਾਰੀ ਦੇ ਡਰ ਤੋਂ ਲਗਾਤਾਰ ਯੋਗਰਾਜ ਵਲੋਂ ਅਗੇਤੀ ਜ਼ਮਾਨਤ (Anticipatory bail) ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ, ਜਿਸਨੂੰ ਚੰਡੀਗੜ੍ਹ ਦੀ ਜਿਲਾ ਅਦਾਲਤ ਨੇ ਰੱਦ ਕਰ ਦਿੱਤਾ ਸੀ ਪਰ ਹਾਈਕੋਰਟ ਵਲੋਂ ਯੋਗਦਰਾਜ ਨੂੰ ਅੰਤਰਿਮ ਰਾਹਤ ਪ੍ਰਦਾਨ ਕਰ ਦਿੱਤੀ ਗਈ ।

ਕਦੋਂ ਹੋਵੇਗੀ ਹੁਣ ਅਗਲੀ ਸੁਣਵਾਈ

ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਥੇ 9 ਜੁਲਾਈ ਤੱਕ ਟਾਲ ਦਿੱਤੀ ਹੈ ਅਤੇ ਉੱਥੋਂ ਤੱਕ ਉਨ੍ਹਾਂ ਦੀ ਗ੍ਰਿਫਤਾਰੀ `ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਚੰਡੀਗੜ੍ਹ ਪੁਲਸ ਨੂੰ `ਨੋਟਿਸ ਆਫ਼ ਮੋਸ਼ਨ` ਜਾਰੀ ਕਰਕੇ ਜਵਾਬ ਤਲਬ ਕੀਤਾ ਹੈ । ਅਦਾਲਤ ਦੇ ਹੁਕਮਾਂ ਮੁਤਾਬਕ ਯੋਗਰਾਜ ਸਿੰਘ ਨੂੰ ਜਦੋਂ ਵੀ ਲੋੜ ਪਵੇਗੀ, ਉਹ ਪੁਲਿਸ ਦੀ ਜਾਂਚ ਵਿੱਚ ਸ਼ਾਮਲ ਹੋਣਗੇ ਅਤੇ ਸਹਿਯੋਗ ਕਰਨਗੇ ।

Advertisement