Patiala Help Club Logo

ਮਹਿਲਾ ਆਰ. ਟੀ. ਓ. ਦਾ ਕਤਲ ਕਰਨ ਤੋਂ ਬਾਅਦ ਕਾਤਲ ਨੇ ਖੁਦ ਵੀ ਕੀਤੀ ਖੁਦਕੁਸ਼ੀ

ਭੋਪਾਲ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਭੋਪਾਲ ਦੀ ਲੇਕ ਪਰਲ ਕਾਲੋਨੀ ਵਿਖੇ ਇਕ ਮਹਿਲਾ ਆਰ. ਟੀ. ਓ. ਦਾ ਕਤਲ (Murder) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਮਹਿਲਾ ਆਰ. ਟੀ. ਓ.

ਮਿਲੀ ਜਾਣਕਾਰੀ ਅਨੁਸਾਰ ਭੋਪਾਲ ਵਿਖੇ ਜੋ ਇਕ ਮਹਿਲਾ ਰੀਜ਼ਨਲ ਟ੍ਰਾਂਸਪੋਰਟ ਅਧਿਕਾਰੀ (Regional Transport Officer) (ਆਰ. ਟੀ. ਓ.) ਦਾ ਜਿਸ ਵਿਅਕਤੀ ਵਲੋਂ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਮਿਨਾਕਸ਼ੀ ਗੋਖਲੇ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਵਿਅਕਤੀ ਵਲੋਂ ਅਜਿਹਾ ਕੀਤਾ ਗਿਆ ਹੈ ਵਲੋਂ ਕਤਲ ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ (Suicide) ਕਰ ਲਈ ਗਈ ਦੀ ਪਛਾਣ ਪਵਨ ਦਿਵੇਦੀ ਦੇ ਤੌਰ ‘ਤੇ ਹੋਈ ਹੈ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਵਲੋਂ ਕਤਲ ਦੀ ਘਟਨਾ ਦੀ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਵਨ ਦਿਵੇਦੀ ਮਿਨਾਕਸ਼ੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਹ ਇਸ ਲਈ ਤਿਆਰ ਨਹੀਂ ਸੀ । ਜਿਸਦੇ ਚਲਦਿਆਂ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋ ਗਿਆ ਅਤੇ ਪਵਨ ਵਲੋਂ ਮਿਨਾਕਸ਼ੀ ਦੇ ਸਿਰ ‘ਤੇ ਹਥੌੜੇ ਲਾਲ ਹਮਲਾ ਕੀਤਾ ਗਿਆ, ਜਿਸ ਕਾਰਨ ਮਿਨਾਕਸ਼ੀ ਦੀ ਮੌਤ ਹੋ ਗਈ ।

ਕੀ ਦੱਸਿਆ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਸ ਨੇ

ਉਕਤ ਘਟਨਾ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਸ (Additional Deputy Commissioner of Police) ਸੰਜੀਵ ਪਾਠਕ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਤਾਂ ਕਾਰਨ ਦੋਹਾਂ ਵਿਚਕਾਰ ਵਿਆਹ ਨੂੰ ਲੈ ਕੇ ਝਗੜਾ ਹੋਣਾ ਹੀ ਸਾਹਮਣੇ ਆਇਆ ਹੈ ਪਰ ਕਤਲ ਕਾਂਡ ਦੇ ਅਸਲੀ ਕਾਰਨਾਂ ਬਾਰੇ ਪਤਾ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਣ ਵਾਲੀ ਜਾਂਚ ਦੌਰਾਨ ਹੀ ਪਤਾ ਲੱਗ ਸਕੇਗਾ ।

Advertisement