ਮੁੰਬਈ, 12 ਫਰਵਰੀ 2026 : ਪ੍ਰਸਿੱਧ ਅਦਾਕਾਰ ਸਲਮਾਨ ਖਾਨ (Actor Salman Khan) ਦੇ ਜੀਜੇ ਆਯੂਸ਼ ਸ਼ਰਮਾ ਨੂੰ ਇਕ ਧਮਕੀ ਭਰੀ ਈ-ਮੇਲ ਕਥਿਤ ਤੌਰ `ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹੀ ਭੇਜੀ ਗਈ ਹੈ ।
ਮੁੰਬਈ ਕਰਾਈਮ ਬ੍ਰਾਂਚ ਨੇ ਕੀਤੀ ਪੁ਼ਸ਼ਟੀ
ਰਿਪੋਰਟ ਦੇ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ (Mumbai Crime Branch) ਨੇ ਬੁੱਧਵਾਰ ਨੂੰ ਦੱਸਿਆ ਕਿ ਆਯੂਸ਼ ਸ਼ਰਮਾ (Aayush Sharma) ਨੂੰ ਧਮਕੀ ਮਿਲੀ ਹੈ । ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਸਲਮਾਨ ਖਾਨ ਦੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਵੱਲੋਂ ਕਈ ਵਾਰ ਧਮਕੀਆਂ (Threats) ਮਿਲ ਚੁੱਕੀਆਂ ਹਨ । ਇਕ ਦਿਨ ਪਹਿਲਾਂ ਅਦਾਕਾਰ ਰਣਵੀਰ ਸਿੰਘ ਵੀ ਧਮਕੀ ਮਿਲੀ ਸੀ । ਰਣਵੀਰ ਨੂੰ ਵਟਸਐਪ `ਤੇ ਧਮਕੀ ਭਰਿਆ ਵਾਇਸ ਮੈਸੇਜ ਭੇਜਿਆ ਗਿਆ ਸੀ, ਜਿਸ `ਚ ਕਰੋੜਾਂ ਰੁਪਏ ਦੀ ਮੰਗ ਕੀਤੀ ਗਈ ਸੀ ।