Patiala Help Club Logo

ਦੇਸ਼ ਵਿਚ ਜਿਥੇ ਚੋਣਾਂ ਹੁੰਦੀਆਂ ਹਨ ਉਥੇ ਏਜੰਸੀਆਂ ਛਾਪੇਮਾਰੀਆਂ ਕਰਦੀਆਂ ਹਨ : ਮਾਨ

ਧੂਰੀ, 7 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਆਖਿਆ ਹੈ ਕਿ ਜਿਥੇ ਵੀ ਚੋਣਾਂ ਹੁੰਦੀਆਂ ਹਨ ਉਥੇ ਹੀ ਸੀ. ਬੀ. ਆਈ. ਤੇ ਈ. ਡੀ. ਛਾਪੇਮਾਰੀ ਕਰਦੀਆਂ ਹਨ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਜੋ ਅੱਜ ਧੂਰੀ ਪਹੁੰਚੇ ਹੋਏ ਹਨ ਨੇ ਉਥੋ ਹੀ ਲਾਈਵ ਹੋ ਕੇ ਕਿਹਾ ਕਿ ਬੀਤੇ ਦਿਨੀਂ ਛਾਪੇਮਾਰੀ ਦੌਰਾਨ ਦੋਵੇਂ ਏਜੰਸੀਆਂ ਨੂੰ ਕੁਝ ਵੀ ਨਹੀਂ ਮਿਲਿਆ । ਉਨ੍ਹਾਂ ਕਿਹਾ ਹੈ ਕਿ ਰਾਤ ਵਾਲੀ ਛਾਪੇਮਾਰੀ ਦੌਰਾਨ ਕੋਈ ਬਰਮਾਦਗੀ ਨਹੀਂ ਹੋਈ ਅਤੇ ਜਾਣ ਵੇਲੇ ਅਧਿਕਾਰੀ ਕਲੀਨ ਚਿੱਟ ਦੇ ਕੇ ਗਏ ਹਨ । ਉਨ੍ਹਾਂ ਨੇ ਕਿਹਾ ਹੈ ਦੇਸ਼ ਵਿੱਚ ਜਿਥੇ ਚੋਣਾਂ ਹੁੰਦੀਆਂ ਨੇ ਉਥੇ ਹੀ ਸੱਤਾ ਧਿਰ ਨੂੰ ਦਬਾਉਣ ਲਈ ਏਜੰਸੀਆਂ ਦੀ ਵਰਤੋ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਹੈ ਕਿ ਭਾਜਪਾ ਵਾਲੇ ਦਿਨ-ਰਾਤ ਇਹੋ ਸੋਚੀ ਜਾ ਰਹੇ ਹਨ ਕਿ ਈ. ਡੀ. ਜਾਂ ਸੀ. ਬੀ. ਆਈ. ਦੀ ਛਾਪੇਮਾਰੀ ਕਰਵਾ ਕੇ ਕਿਹੜਾ ਕੇਸ ਦਰਜ ਕਰਵਾਏ ਜਾਣ।

Advertisement