ਅਹਿਮਦਾਬਾਦ ਪੁਲਸ ਨੇ 300 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜਿਆ

ਅਹਿਮਦਾਬਾਦ, 4 ਜੂਨ 2026 : ਗੁਜਰਾਤ (Gujarat) `ਚ ਅਹਿਮਦਾਬਾਦ ਪੁਲਸ ਨੇ 300 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ (Bangladeshi citizens) ਨੂੰ ਫੜਿਆ ਹੈ, ਜਿਨ੍ਹਾਂ ਵਿਚੋਂ 166 ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ ।

ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ 166 ਲੋਕ

ਅਪਰਾਧ ਸ਼ਾਖਾ ਦੇ ਸੰਯੁਕਤ ਪੁਲਸ ਕਮਿਸ਼ਨਰ ਸ਼ਰਦ ਸਿੰਘਲ ਨੇ ਕਿਹਾ ਕਿ ਇਹ ਕਾਰਵਾਈ `ਆਪ੍ਰੇਸ਼ਨ ਡੈਲਟਾ ਹੰਟ`(Operation Delta Hunt) ਤਹਿਤ ਕੀਤੀ ਗਈ ਹੈ । ਉਪ-ਮੁੱਖ ਮੰਤਰੀ ਹਰਸ਼ ਸੰਘਵੀ ਦੀ ਪ੍ਰਧਾਨਗੀ ਹੇਠ ਮੀਟਿੰਗ `ਚ ਲਏ ਗਏ ਫੈਸਲੇ ਤਹਿਤ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ।

ਪੁਲਸ ਕਮਿਸ਼ਨਰ (Police Commissioner) ਜੀ. ਐੱਸ. ਮਲਿਕ ਨੇ ਦੱਸਿਆ ਕਿ ਇਸ ਮੁਹਿੰਮ ਲਈ 30 ਤੋਂ ਵੱਧ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ `ਚ ਅਪਰਾਧ ਸ਼ਾਖਾ, ਐੱਸ. ਓ. ਜੀ. ਦਸਤਾ ਅਤੇ ਨਰੋਦਾ, ਦਾਨੀਲਿਮਦਾ, ਵਟਵਾ, ਵਟਵਾ ਜੀ. ਆਈ. ਡੀ. ਸੀ. ਅਤੇ ਜੁਹਾਪੁਰਾ ਦੇ ਵੱਖ-ਵੱਖ ਪੁਲਸ ਥਾਣਿਆਂ ਦੇ ਮੁਲਾਜ਼ਮ ਸ਼ਾਮਲ ਸਨ । 166 ਬੰਗਲਾਦੇਸ਼ੀਆਂ ਵਿਚੋਂ ਕੁਝ ਨੇ ਧੋਖਾਦੇਹੀ ਨਾਲ ਆਧਾਰ ਕਾਰਡ ਪ੍ਰਾਪਤ ਕੀਤੇ ਸਨ ।