Patiala Help Club Logo

ਲੁਧਿਆਣਾ ਵਿਖੇ ਨੌਜਵਾਨ ਦੀ ਮੌਤ ਦੇ ਮੈਡੀਕਲ ਸਟੋਰ ਵਾਲੇ ‘ਤੇ ਲੱਗੇ ਦੋਸ਼

ਲੁਧਿਆਣਾ, 15 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਕਾਰੋਬਾਰਾਂ ਰੋਡ ‘ਤੇ ਇਕ ਨੌਜਵਾਨ ਦੀ ਮੌਤ ਦੇ ਦੋਸ਼ ਮੈਡੀਕਲ ਸਟੋਰ ਵਾਲੇ ‘ਤੇ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਦੋਸ਼ ਲਗਾਇਆ ਗਿਆ ਹੈ ਨੌਜਵਾਨ ਦੇ ਪਰਿਵਾਰ ਵਲੋਂ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜਿਸ 27 ਸਾਲਾ ਨੌਜਵਾਨ ਦੀ ਮੌਤ (Death of a young man) ਹੋਈ ਹੈ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਹਨ ਕਿ ਨੌਜਵਾਨ ਜਿਸ ਮੈਡੀਕਲ ਸਟੋਰ (Medical Store) ਤੋਂ ਦਵਾਈ ਲੈ ਕੇ ਖਾ ਗਿਆ ਹੈ ਉਸ ਕਾਰਨ ਉਸਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਕਈ ਸਾਲਾਂ ਤੋਂ ਹੀ ਇਸ ਮੈਡੀਕਲ ਸਟੋਰ ਤੋਂ ਕੈਪਸੂਲ ਅਤੇ ਗੋਲੀਆਂ ਲੈ ਕੇ ਨੌਜਵਾਨ ਵਲੋਂ ਖਾਧੀਆਂ ਜਾਂਦੀਆਂ ਸਨ ਅਤੇ ਅੱਜ ਨਵੀਂ ਪੈਂਟ ਪੈਕਿੰਗ ਫੈਕਟਰੀ ਤੋਂ ਲਿਆ ਕੇ ਉਸਨੇ ਮੈਡੀਕਲ ਸਟੋਰ ਵਾਲੇ ਨੂੰ ਦਿੱਤੀ ਅਤੇ ਉਸ ਤੋ ਦਵਾਈ ਲੈ ਕੇ ਖਾਧੀ ।

ਗੁੱਸੇ ਵਿਚ ਆਏ ਲੋਕਾਂ ਨੇ ਕੀਤੀ ਮੈਡੀਕਲ ਸਟੋਰ ਦੀ ਭੰਨਤੋੜ

ਪ੍ਰਾਪਤ ਸੂਚਨਾ ਮੁਤਾਬਕ ਨੌਜਵਾਨ ਦੀ ਮੌਤ ਦਾ ਦੋਸ਼ ਮੈਡੀਕਲ ਸਟੋਰ ਵਾਲੇ ਵਲੋਂ ਨੌਜਵਾਨ ਨੂੰ ਦਿੱਤੀ ਗਈ ਦਵਾਈ ਤੋਂ ਬਾਅਦ ਹੋ ਜਾਣ ‘ਤੇ ਰੋਸ ਵਿਚ ਆਈ ਭੀੜ ਨੇ ਮੈਡੀਕਲ ਸਟੋਰ ਵਾਲੇ ਨੂੰ ਜਿੰਮੇਵਾਰ ਮੰਨਦਿਆਂ ਭਰੋਸੇਯੋਗ ਸੂਤਰਾਂ ਮੁਤਾਬਕ ਮੈਡੀਕਲ ਸਟੋਰ ਦੀ ਭੰਨ ਤੋੜ ਵੀ ਕਰ ਦਿੱਤੀ ਹੈ।

ਕੀ ਆਖਿਆ ਪੁਲਸ ਅਧਿਕਾਰੀ ਨੇ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਦੇ ਆਧਾਰ ‘ਤੇ ਹੀ ਪਹੁੰਚਿਆ ਗਿਆ ਹੈ ਤੇ ਪਤਾ ਲੱਗਿਆ ਕਿ ਨੌਜਵਾਨ ਦੀ ਤਾਂ ਮੌਤ ਹੋ ਗਈ ਹੈ । ਪੁਲਸ ਅਧਿਕਾਰੀ ਨੇ ਦਸਿਆ ਕਿ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਮੈਡੀਕਲ ਸਟੋਰਾਂ ‘ਤੇ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ।

Advertisement