Patiala Help Club Logo

ਅਮਰੀਕਨ-ਕੈਨੇਡੀਅਨ ਏਜੰਸੀਆਂ ਨੇ ਕੀਤਾ ਨਸ਼ੀਲੇ ਪਦਾਰਥਾਂ ਦੇ ਗਿਰੋਹ ਦਾ ਪਰਦਾਫਾਸ਼

ਅਮਰੀਕਾ, 25 ਜੁਲਾਈ 2026 : ਅਮਰੀਕਾ ਅਤੇ ਕੈਨੇਡੀਆਂ ਦੀਆਂ ਏਜੰਸੀਆਂ ਵਲੋਂ ਇਕ ਬਹੁਤ ਹੀ ਨਸ਼ੀਲੇ ਪਦਾਰਥਾਂ (Drugs) ਦੇ ਵੱਡੇ ਨੈਟਵਰਕ ਦਾ ਪਰਦਾ ਫਾਸ਼ ਕੀਤਾ ਗਿਆ ਹੈ ।

ਕਿੰਨਾਂ ਨਸ਼ੀਲਾ ਪਦਾਰਥ ਤੇ ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਤੇ ਕੈਨੇਡਾ ਦੀਆਂ ਏਜੰਸੀਆਂ ਵਲੋਂ ਜੋ ਇਕ ਸਾਂਝੇ ਅਪ੍ਰੇਸ਼ਨ ਰਾਹੀਂ ਨਸ਼ੀਲੇ ਪਦਾਰਥਾਂ ਦੇ ਇਕ ਵੱਡੇ ਨੈਟਵਰਕ ਦਾ ਪਰਦਾਫਾਸ਼ (Network exposure) ਕੀਤਾ ਗਿਆ ਹੈ ਦੇ ਚਲਦਿਆਂ ਪੁਲਸ ਵਲੋਂ ਲਗਭਗ 1.7 ਟਨ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਅਤੇ ਨਾਲ ਹੀ 21 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਜਿਨ੍ਹਾਂ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿੱਚੋਂ 13 ਪੰਜਾਬੀ ਮੂਲ ਦੇ ਦੱਸੇ ਜਾਂਦੇ ਹਨ ਤੇ ਇਕ ਦੀ ਪਛਾਣ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ ਹੈ ।

ਕਿੰਨੀ ਕੀਮਤ ਦੱਸੀ ਜਾ ਰਹੀ ਹੈ ਅੰਤਰਰਾਸ਼ਟਰੀ ਮਾਰਕੀਟ ਵਿਚ ਨਸ਼ੀਲੇ ਪਦਾਰਥਾਂ ਦੀ

ਦੋਵੇਂ ਦੇਸ਼ਾਂ ਕੈਨੇਡਾ ਤੇ ਅਮਰੀਕਾ ਦੀਆਂ ਜੋ ਏਜੰਸੀਆਂ (agencies of Canada and the United States) ਵਲੋਂ ਨਸ਼ੀਲੇ ਪਦਾਰਥ ਗਿਰੋਹ ਦੇ ਮੈਂਬਰਾਂ ਤੋਂ ਪਕੜੇ ਗਏ ਹਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅਨੁਮਾਨਤ ਕੀਮਤ 139 ਮਿਲੀਅਨ ਡਾਲਰ (ਲਗਭਗ 1,160 ਕਰੋੜ ਰੁਪਏ) ਤੋਂ ਵੱਧ ਹੈ। ਜਾਂਚ ਏਜੰਸੀਆਂ ਅਨੁਸਾਰ, ਇਹ ਗੈਂਗ ਵਪਾਰਕ ਟਰੱਕਿੰਗ ਉਦਯੋਗ ਅਤੇ ਜਾਇਜ਼ ਸਪਲਾਈ ਚੇਨਾਂ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਸਰਹੱਦਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ (Smuggling) ਕਰ ਰਿਹਾ ਸੀ ।

ਜਿਨ੍ਹਾਂ ਵਿਅਕਤੀਆਂ ਨੂੰ ਏਜੰਸੀਆਂ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ `ਚ ਗਗਨਦੀਪ ਥਿੰਦਲ (27), ਸਿਮਰਨਜੀਤ ਸਿੰਘ (32), ਕੰਵਰਪਾਲ ਕੁਲਾਰ (32), ਜਤਿੰਦਰਦੀਪ ਸਿੰਘ (39), ਜਸਵਿੰਦਰ ਸੋਹੀ (55), ਤੇਜਵਿੰਦਰ ਸੰਧੂ (29), ਹਰਵਿੰਦਰ ਸੰਧੂ (33), ਹਨਿੰਦਰਪਾਲ ਗਰੇਵਾਲ (34), ਮੁਹੰਮਦ ਬਿਨਹਾਸਨ (41), ਮਿਸ਼ੇਲ ਮੋਸਕੋਨ (28), ਟੌਰਦੀਪ ਜ਼ੈਨੀਵਾਲ (28), ਟੌਰੀਵਾਲ (24), 24. ਖਵਾਜਾ (28), ਵਿਲੀ ਸ਼ਵਾਰਟਜ਼ (30), ਮਹਾਕਪ੍ਰੀਤ ਸਿੰਘ (24), ਕਰਨਦੀਪ ਸਿੰਘ (27), ਤਰਮਿੰਦਰ ਸਿੰਘ (19), ਸਟੀਵ ਸਕੁਸੋਲਿਨ (32), ਅਵਤਾਰ ਸਹੋਤਾ (54) ਸ਼ਾਮਲ ਹਨ ।

Advertisement